Close
Menu

ਸੋਮਦੇਵ ਅਤੇ ਦਿਵਿਜ ਸ਼ਰਣ ਦੀ ਜੋੜੀ ਚੈਲੇਂਜਰ ‘ਚ ਪਹਿਲੇ ਰਾਉਂਡ ਤੋਂ ਬਾਹਰ

-- 11 September,2013

somdev1

ਇਸਤਾਂਬੁਲ-11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਅਮਰੀਕੀ ਓਪਨ ਗ੍ਰੈਂਡਸਲੈਮ ਟੈਨਿਸ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਖਿਡਾਰੀ ਸੋਮਦੇਵ ਦੇਵਵਰਮਨ ਇਸਤਾਂਬੁਲ ‘ਚ ਏ. ਟੀ. ਪੀ. ਚੈਲੇਂਜਰ ਟੂਰਨਾਮੈਂਟ ਦੇ ਪਹਿਲੇ ਰਾਉਂਡ ‘ਚ ਉਲਟਫੇਰ ਦੇ ਕਾਰਨ ਬਾਹਰ ਹੋ ਗਏ। ਦੂਜੀ ਰੈਂਕਿੰਗ ਪ੍ਰਾਪਤ ਸੋਮਦੇਵ ਨੂੰ 75,000 ਡਾਲਰ ਦੀ ਇਨਾਮੀ ਰਕਮ ਦੇ ਹਾਰਡ ਕੋਰਟ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ‘ਚ ਰੂਸ ਦੇ ਕੋਂਸਟੇਟਿਨ ਕ੍ਰਾਵਚੁਕ ਨਾਲ 2-6, 3-6 ਨਾਲ ਹਾਰ ਦਾ ਮੁੰਹ ਦੇਖਣਾ ਪਿਆ। ਵਿਸ਼ਵ ਰੈਂਕਿੰਗ ‘ਚ 101ਵੇਂ ਸਥਾਨ ‘ਤੇ ਕਾਬਜ ਸੋਮਦੇਵ ਅਤੇ ਕੋਂਸਟੇਟਿਨ ਦੇ ਵਿਚਾਲੇ ਇਹ ਪਹਿਲਾ ਮੁਕਾਬਲਾ ਸੀ। ਰੂਸੀ ਖਿਡਾਰੀ ਏ. ਟੀ. ਪੀ. ਰੈਂਕਿੰਗ ਸੂਚੀ ‘ਚ ਇਸ ਭਾਰਤੀ ਖਿਡਾਰੀ ਤੋਂ 74 ਸਥਾਨ ਹੇਠਾਂ ਹੈ। ਸੋਮਦੇਵ ਨੇ ਅਮਰੀਕੀ ਓਪਨ ਵਿਚ ਚਾਰ ਮੈਚਾਂ ‘ਚ ਜਿੱਤ ਦਰਜ ਕੀਤੀ ਸੀ, ਪਰ ਉਹ ਸਿੰਗਲ ਮੁੱਖ ਡਰਾਅ ਦੇ ਦੂਜੇ ਰਾਉਂਡ ‘ਚ ਇਟਲੀ ਦੇ ਆਂਦ੍ਰੀਆਸ ਸੇੱਪੀ ਤੋਂ ਹਾਰ ਗਏ ਸਨ। ਲਕਸਮਬਰਗ ‘ਚ 64,000 ਯੂਰੋ ਇਨਾਮ ਦੇ ਟੂਰਨਾਮੈਂਟ ‘ਚ ਦਿਵਿਜ ਸ਼ਰਣ ਅਤੇ ਪੂਰਬ ਰਾਜਾ ਦੀ ਤੀਜੀ ਰੈਂਕਿੰਗ ਪ੍ਰਾਪਤ ਜੋੜੀ ਵੀ ਆਸਟ੍ਰੀਆ ਦੇ ਮੈਕਸੀਮੀਲੀਅਨ ਨੂਕ੍ਰਿਸਟ ਅਤੇ ਇਸਤੋਨੀਆ ਦੇ ਜੁਰਗੇਨ ਜੋਪਸ ਤੋਂ ਪਹਿਲੇ ਰਾਉਂਡ ‘ਚ 3-6, 3-6 ਨਾਲ ਹਾਰਕੇ ਬਾਹਰ ਹੋ ਗਈ। ਦਿਵਿਜ ਦਾ ਵੀ ਅਮਰੀਕੀ ਓਪਨ ‘ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ ਜਿਸ ‘ਚ ਉਹ ਆਪਣੇ ਤਾਈਪੇ ਦੇ ਜੋੜੀਦਾਰ ਯੇਨ ਸੁਨ ਲੁ ਦੇ ਨਾਲ ਪ੍ਰੀ ਕੁਆਰਟਰਫਾਈਨਲ ਵਿਚ ਪਹੁੰਚੇ ਸਨ।

Facebook Comment
Project by : XtremeStudioz