Close
Menu

ਸੋਮਨਾਥ ਭਾਰਤੀ ਅਗਾੳੂਂ ਜ਼ਮਾਨਤ ਲੲੀ ਸੁਪਰੀਮ ਕੋਰਟ ਪੁੱਜੇ

-- 24 September,2015

ਨਵੀਂ ਦਿੱਲੀ, 24  ਸਤੰਬਰ
ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੇ ਅਜੇ ਹਿੰਮਤ ਨਹੀਂ ਛੱਡੀ ਤੇ ਅਗਾੳੂਂ ਜ਼ਮਾਨਤ ਲੲੀ ਅਾਖ਼ਰੀ ਹੰਭਲੇ ਵਜੋਂ ਸੁਪਰੀਮ ਕੋਰਟ ਪੁੱਜ ਗੲੇ ਹਨ। ੲਿਹ ਜਾਣਕਾਰੀ ੳੁਨ੍ਹਾਂ ਦੇ ਵਕੀਲ ਨੇ ਦਿੱਤੀ। ੲਿਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੰਬੀ ਧਾਰੀ ਚੁੱਪ ਨੂੰ ਤੋੜਦਿਆਂ ‘ਆਪ’ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਕਿਹਾ ਕਿ ਉਹ ਦਿੱਲੀ ਪੁਲੀਸ ਅੱਗੇ ਪੇਸ਼ ਹੋ ਕੇ ਜਾਂਚ ਵਿੱਚ ਸਹਿਯੋਗ ਕਰਨ ਕਿਉਂਕਿ ਸ੍ਰੀ ਭਾਰਤੀ ਵੱਲੋਂ ਸਾਹਮਣੇ ਨਾ ਆਉਣ ਕਰਕੇ ਪਾਰਟੀ ਨੂੰ ਸ਼ਰਮਿੰਦਗੀ ਝੱਲਣੀ ਪੈ ਰਹੀ ਹੈ। ਇਸੇ ਦੌਰਾਨ ਸੋਮਨਾਥ ਭਾਰਤੀ ਦੀ ਤਲਾਸ਼ ਵਿੱਚ ਦਿੱਲੀ ਪੁਲੀਸ ਵੱਲੋਂ ਛਾਪੇਮਾਰੀ ਜਾਰੀ ਹੈ। ਪੁਲੀਸ ਨੇ ਕੱਲ੍ਹ ਤੇ ਅੱਜ ਭਾਰਤੀ ਦੇ ਨਜ਼ਦੀਕੀਆਂ ਨੂੰ ਬੁਲਾ ਕੇ ਭਾਰਤੀ ਦੇ ਟਿਕਾਣਿਆਂ ਦਾ ਪਤਾ ਲਾ਼ੳਣ ਦੀ ਕੋਸ਼ਿਸ਼ ਜਾਰੀ ਰੱਖੀ । ਆਪਣੀ ਪਤਨੀ ਵੱਲੋਂ ਘਰੇਲੂ ਹਿੰਸਾ ਤੇ ਕਥਿਤ ਕਤਲ ਦੇ ਲਾਏ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਪਣੇ ਸਾਥੀ ਵਿਧਾਇਕ ਸੋਮਨਾਥ ਭਾਰਤੀ ਨੂੰ ਮੁੱਖ ਮੰਤਰੀ ਨੇ ਸਾਫ਼ ਸੰਦੇਸ਼ ਦੇ ਦਿੱਤਾ ਹੈ। ਉਨ੍ਹਾਂ ਕਿਹਾ, ‘ਸੋਮਨਾਥ ਭਾਰਤੀ ਆਤਮ ਸਮਰਪਣ ਕਰੇ, ਉਹ ਕਿਉਂ ਪਰ੍ਹੇ ਭੱਜ ਰਿਹਾ ਹੈ । ਉਹ ਜੇਲ ਜਾਣ ਤੋਂ ਕਿਉਂ ਡਰ ਰਿਹਾ ਹੈ। ਉਹ ਹੁਣ ਪਾਰਟੀ ਅਤੇ ਆਪਣੇ ਪਰਿਵਾਰ ਲਈ ਸ਼ਰਮਿੰਦਗੀ ਦਾ ਕਾਰਨ ਬਣ ਰਿਹਾ ਹੈ। ਉਸ ਨੂੰ ਪੁਲੀਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ।’
ਮੰਨਿਆ ਜਾ ਰਿਹਾ ਹੈ ਕਿ ਸ੍ਰੀ ਭਾਰਤੀ ਸੁਪਰੀਮ ਕੋਰਟ ਤਕ ਆਪਣਾ ਮਾਮਲਾ ਲੈ ਜਾ ਸਕਦੇ ਹਨ ਕਿਉਂਕਿ ਉਹ ਖਦਸ਼ੇ ਪ੍ਰਗਟ ਕਰ ਚੁੱਕੇ ਹਨ ਕਿ ਦਿੱਲੀ ਪੁਲੀਸ ਉਨ੍ਹਾਂ ‘ਤੇ ‘ਤਸ਼ੱਦਦ ਕਰੇਗੀ । ਸੋਮਨਾਥ ਭਾਰਤੀ ਦੀ ਪਤਨੀ ਲਿਪਿਕਾ ਨੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਚੰਗਾ ਹੈ ਕਿ ਆਖ਼ਰਕਾਰ ਮੁੱਖ ਮੰਤਰੀ ਨੇ ਕੁਝ ਬੋਲਿਆ ਹਾਲਾਂਕਿ ਉਨ੍ਹਾਂ ਵਕਤ ਬਹੁਤ ਲਾਇਆ ਹੈ ਪਰ ਫਿਰ ਵੀ ਉਨ੍ਹਾਂ ਦੀ ਧੰਨਵਾਦੀ ਹਾਂ। ਲਿਪਿਕਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੂੰ ਪਹਿਲਾਂ ਮੁੱਖ ਮੰਤਰੀ ਵੱਜੋਂ ਵਿਚਰਨ ਤੇ ਫਿਰ ਹੀ ਦੋਸਤ ਨਿਭਾਉਣ। ਦਿੱਲੀ ਦੇ ਪੁਲੀਸ ਕਮਿਸ਼ਨਰ ਬੀ ਐਸ ਬੱਸੀ ਨੇ ਵੀ ਸ੍ਰੀ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ ।

Facebook Comment
Project by : XtremeStudioz