Close
Menu

ਸੋਮਾਲੀਆ ‘ਚ ਅਲਸ਼ਬਾਬ ਦੇ ਟਰੇਨਿੰਗ ਕੈਂਪ ‘ਤੇ ਹਮਲਾ

-- 02 November,2013

ਨੈਰੋਬੀ—ਕੀਨੀਆਈ ਫੌਜ ਦੇ ਲੜਾਕੂ ਜਹਾਜ਼ ਨੇ ਸੋਮਾਲੀਆ ਵਿਚ ਪ੍ਰਸਿੱਧ ਅੱਤਵਾਦੀ ਸੰਗਠਨ ਅਲਕਾਇਦਾ ਸਮਰਥਤ ਅਲਸ਼ਬਾਬ ਸਮੂਹ ਦੇ ਟਰੇਨਿੰਗ ਕੈਂਪ ‘ਤੇ ਬੰਮਬਾਰੀ ਕੀਤੀ। ਕੀਨੀਆਈ ਰੱਖਿਆ ਬਲਾਂ ਨੇ ਕਿਹਾ ਕਿ ਉਨ੍ਹਾਂ ਨੇ ਨੈਰੋਬੀ ਦੇ ਵੈਸਟਗੇਟ ਮਾਲ ‘ਤੇ 21 ਸਤੰਬਰ ਨੂੰ ਹੋਏ ਹਮਲੇ ਲਈ ਜ਼ਿੰਮੇਵਾਰ ਅੱਤਵਾਦੀ ਸੰਗਠਨ ਅਲਸ਼ਬਾਬ ਦੇ ਟਰੇਨਿੰਗ ਕੈਂਪ ਨੂੰ ਨਸ਼ਟ ਕਰ ਦਿੱਤਾ ਹੈ। ਕੀਨੀਆਈ ਫੌਜ ਦੇ ਡ੍ਰੋਨ ਹਮਲਿਆਂ ਵਿਚ ਸੋਮਵਾਰ ਨੂੰ ਅਲਸ਼ਬਾਬ ਦੇ ਦੋ ਸੀਨੀਅਰ ਅੱਤਵਾਦੀ ਮਾਰੇ ਗਏ ਸਨ। ਕੀਨੀਆਈ ਫੌਜ ਦੇ ਬੁਲਾਰੇ ਕਰਨਲ ਸਾਈਰਸ ਨੇ ਓਗੁਨਾ ਨੇ ਕਿਹਾ ਕਿ ਫੌਜ ਦੀ ਇਹ ਕਾਰਵਾਈ ਸੋਮਾਲੀਆ ਵਿਚ ਸੰਯੁਕਤ ਰਾਸ਼ਟਰ ਸਮਰਥਤ ਅਫਰੀਕੀ ਸ਼ਾਂਤੀ ਮਿਸ਼ਨ (ਏ. ਐੱਮ. ਆਈ. ਐੱਸ. ਓ. ਐੱਮ.) ਦੀ ਵਿਸਥਾਰਤ ਮੁਹਿੰਮ ਦਾ ਹਿੱਸਾ ਸੀ। ਇਸ ਦੇ ਅਧੀਨ ਵੈਸਟਗੇਟ ਮਾਲ ਹਮਲੇ ਵਿਚ ਸ਼ਾਮਲ ਅਲਸ਼ਬਾਬ ਦੇ ਟਰੇਨਿੰਗ ਕੈਂਪ ‘ਤੇ ਹਮਲਾ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ ਗਿਆ।
ਇਸ ਕੈਂਪ ਵਿਚ 300 ਤੋਂ ਜ਼ਿਆਦਾ ਅੱਤਵਾਦੀ ਸਨ ਅਤੇ ਫੌਜ ਦੀ ਕਾਰਵਾਈ ਵਿਚ ਜ਼ਿਆਦਾਤਰ ਅੱਤਵਾਦੀ ਮਾਰੇ ਗਏ ਹਨ।
ਦੂਜੇ ਪਾਸੇ ਅਲ ਸ਼ਬਾਬ ਦੇ ਮੀਡੀਆ ਅਧਿਕਾਰੀ ਨੇ ਕਿਹਾ ਹੈ ਕਿ ਸੋਮਾਲੀਆ ਵਿਚ ਉਨ੍ਹਾਂ ਦਾ ਕੋਈ ਟਰੇਨਿੰਗ ਕੈਂਪ ਨਹੀਂ ਹੈ, ਜਿੱਥੇ ਹਮਲਾ ਕਰਨ ਦਾ ਫੌਜ ਦਾਅਵਾ ਕਰ ਰਹੀ ਹੈ।

Facebook Comment
Project by : XtremeStudioz