Close
Menu

ਸ੍ਰਿਸ਼ਟੀ ਰਾਣਾ ਨੂੰ ਮਿਲਿਆ ਮਿਸ ਏਸ਼ੀਆ ਪੈਸੀਫਿਕ

-- 01 November,2013

ਬੁਸਾਨ – ਬੁਸਾਨ ‘ਚ ਆਯੋਜਿਤ ਇਕ ਸਮਾਰੋਹ ‘ਚ ਭਾਰਤ ਦੀ ਸ੍ਰਿਸ਼ਟੀ ਰਾਣਾ ਨੂੰ ਸਾਲ 2013 ਦੇ ਮਿਸ ਏਸ਼ੀਆ ਪੈਸੀਫਿਕ ਵਰਲਡ ਦੇ ਖ਼ਿਤਾਬ ਨਾਲ ਨਵਾਜਿਆ ਗਿਆ, ਜਿਥੇ ਪਿਛਲੇ ਸਾਲ ਦੀ ਜੇਤੂ ਹਿਮਾਂਗਿਨੀ ਸਿੰਘ ਯਾਦੂ ਨੇ ਉਨ੍ਹਾਂ ਨੂੰ ਇਹ ਤਾਜ ਪਹਿਨਾਇਆ। ਇਹ ਲਗਾਤਾਰ ਦੂਜਾ ਮੌਕਾ ਹੈ, ਜਦੋਂ ਮਿਸ ਏਸ਼ੀਆ ਪੈਸੀਫਿਕ ਵਿਸ਼ਵ ਸੁੰਦਰੀ ਦਾ ਖ਼ਿਤਾਬ ਭਾਰਤ ਦੀ ਝੋਲੀ ‘ਚ ਗਿਆ ਹੈ। ਫ਼ਰੀਦਾਬਾਦ ਦੀ ਰਹਿਣ ਵਾਲੀ 21 ਸਾਲਾ ਰਾਣਾ ਨੂੰ ਵੱਖ-ਵੱਖ ਦੇਸ਼ਾਂ ਦੀਆਂ 49 ਮੁਕਾਬਲੇਬਾਜ਼ਾਂ ਨੇ ਚੁਨੌਤੀ ਦਿੱਤੀ ਸੀ ਪਰ ਇਸ ਭਾਰਤੀ ਸੁੰਦਰੀ ਨੇ ਇਨ੍ਹਾਂ ਸਾਰੀਆਂ ਨੂੰ ਪਿੱਛੇ ਛੱਡਦਿਆਂ ਇਹ ਤਾਜ ਆਪਣੇ ਨਾਂ ਕੀਤਾ।

Facebook Comment
Project by : XtremeStudioz