Close
Menu

ਸ੍ਰੀਕਾਂਤ ਫਰੈਂਚ ਓਪਨ ਦੇ ਦੂਜੇ ਗੇੜ ’ਚ

-- 25 October,2018

ਪੈਰਿਸ: ਪੰਜਵਾਂ ਦਰਜਾ ਪ੍ਰਾਪਤ ਭਾਰਤ ਦੇ ਕਿਦੰਬੀ ਸ੍ਰੀਕਾਂਤ ਨੇ ਫਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕਰਦਿਆਂ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਵਿਸ਼ਵ ਵਿੱਚ ਛੇਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਪਹਿਲੇ ਗੇੜ ਵਿੱਚ ਹਾਂਗਕਾਂਗ ਦੇ ਵੋਂਗ ਵਿੰਗ ਡਿ ਵਿੰਸੇਟ ਨੂੰ 42 ਮਿੰਟਾਂ ਤੱਕ ਚੱਲੇ ਮੁਕਾਬਲੇ ਵਿੱਚ ਲਗਾਤਾਰ ਗੇਮਾਂ ਵਿੱਚ 21-19, 21-13 ਨਾਲ ਹਰਾਇਆ। ਦੋਵਾਂ ਖਿਡਾਰੀਆਂ ਵਿਚਾਲੇ ਇਹ ਕਰੀਅਰ ਦੀ ਦਸਵੀਂ ਟੱਕਰ ਸੀ, ਜਿਸ ਦੇ ਨਾਲ ਹੀ ਸ੍ਰੀਕਾਂਤ ਨੇ ਆਪਣਾ ਰਿਕਾਰਡ ਵਿੰਸੇਂਟ ਖ਼ਿਲਾਫ਼ 6-4 ਦਾ ਕਰ ਲਿਆ ਹੈ।

Facebook Comment
Project by : XtremeStudioz