Close
Menu

ਸ੍ਰੀਨਿਵਾਸਨ ਨੂੰ ਪ੍ਰਧਾਨ ਦੀ ਚੋਣ ਲੜਨੋਂ ਰੋਕਣ ਬਾਰੇ ਪਟੀਸ਼ਨ ਸੁਣਵਾਈ ਲਈ ਮਨਜ਼ੂਰ

-- 24 September,2013

N Srinivasan in Kolkata

ਨਵੀਂ ਦਿੱਲੀ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਐਨ ਸ੍ਰੀਨਿਵਾਸਨ ਨੂੰ ਮੁੜ ਪ੍ਰਧਾਨਗੀ ਦੀ ਚੋਣ ਲੜਨ ਤੋਂ ਰੋਕਣ ਲਈ ਦਾਇਰ ਇਕ ਪਟੀਸ਼ਨ ਨੂੰ ਅੱਜ ਸੁਪਰੀਮ ਕੋਰਟ ਨੇ ਸੁਣਵਾਈ ਲਈ ਮਨਜ਼ੂਰ ਕਰ ਲਿਆ। ਅਦਾਲਤ ਨੇ ਕਿਹਾ ਕਿ ਬਿਹਾਰ ਕ੍ਰਿਕਟ ਐਸੋਸੀਏਸ਼ਨ (ਕੈਬ) ਵੱਲੋਂ ਦਾਇਰ ਇਸ ਪਟੀਸ਼ਨ ਉਤੇ ਸੁਣਵਾਈ 27 ਸਤੰਬਰ ਨੂੰ ਹੋਵੇਗੀ ਜਦੋਂਕਿ ਸ੍ਰੀ ਸ੍ਰੀਨਿਵਾਸਨ 29 ਸਤੰਬਰ ਨੂੰ ਬੋਰਡ ਦੇ ਹੋਣ ਵਾਲੇ ਆਮ ਇਜਲਾਸ ਵਿਚ ਚੋਣ ਲੜਨ ਵਾਲੇ ਹਨ।
ਸੁਪਰੀਮ ਕੋਰਟ ਦੇ ਜਸਟਿਸ ਏ ਕੇ ਪਟਨਾਇਕ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ, ‘‘ਠੀਕ ਹੈ, ਅਸੀਂ ਸ਼ੁੱਕਰਵਾਰ ਨੂੰ ਇਸ ਉੱਤੇ ਸੁਣਵਾਈ ਕਰਾਂਗੇ।’’ ਕੈਬ ਨੇ ਇਸ ਮਾਮਲੇ ਉੱਤੇ ਫੌਰੀ ਸੁਣਵਾਈ ਦੀ ਮੰਗ ਕੀਤੀ ਸੀ। ਇਸ ਪਟੀਸ਼ਨ ਵਿਚ ਸ੍ਰੀ ਸ੍ਰੀਨਿਵਾਸਨ ਉੱਤੇ 29 ਸਤੰਬਰ ਨੂੰ ਚੇਨਈ ਵਿਚ ਹੋਣ ਵਾਲੀ ਬੀਸੀਸੀਆਈ ਦੀ ਮੀਟਿੰਗ ਵਿਚ ਪ੍ਰਧਾਨ ਦੀ ਚੋਣ ਉੱਤੇ ਰੋਕ ਲਾਏ ਜਾਣ ਦੀ ਮੰਗ ਕੀਤੀ ਗਈ ਹੈ।
ਪਟੀਸ਼ਨ ਵਿਚ ਇਹ ਮੰਗ ਵੀ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਵਿਚ ਮਾਮਲੇ ਦਾ ਫੈਸਲਾ ਹੋਣ ਤਕ ਬੋਰਡ ਨੂੰ ਸ੍ਰੀ ਸ੍ਰੀਨਿਵਾਸਨ ਨੂੰ ਕਿਸੇ ਕਮੇਟੀ ਵਿਚ ਸ਼ਾਮਲ ਕਰਨ ਤੋਂ ਵੀ ਰੋਕ ਦਿੱਤਾ ਜਾਵੇ। ਇਸ ਤੋਂ ਪਹਿਲਾਂ ਸਪੌਟ ਫਿਕਸਿੰਗ ਮਾਮਲੇ ਵਿਚ ਬੋਰਡ ਵੱਲੋਂ ਨਿਯੁਕਤ ਜਾਂਚ ਕਮੇਟੀ ਨੂੰ ਨਾਜਾਇਜ਼ ਕਰਾਰ ਦੇਣ ਵਾਲੇ ਬੰਬਈ ਸੁਪਰੀਮ ਕੋਰਟ ਦੇ ਫੈਸਲੇ ਖ਼ਿਲਾਫ਼ ਬੀਸੀਸੀਆਈ ਅਤੇ ਕੈਬ ਦੀਆਂ ਕਰਾਸ ਅਪੀਲਾਂ ਉਤੇ ਅਦਾਲਤ ਨੇ ਸੁਣਵਾਈ ਅਗਸਤ ਮਹੀਨੇ ਵਿਚ ਤੈਅ ਕੀਤੀ ਸੀ।
ਕੈਬ ਦੇ ਸਕੱਤਰ ਆਦਿਤਿਆ ਵਰਮਾ ਦੀ ਪਟੀਸ਼ਨ ਉਤੇ ਅਦਾਲਤ ਨੇ 30 ਅਗਸਤ ਨੂੰ ਸੁਣਵਾਈ ਕੀਤੀ ਸੀ, ਜਿਸ ਵਿਚ ਮਾਮਲੇ ਦੀ ਜਾਂਚ ਲਈ ਨਵੀਂ ਕਮੇਟੀ ਦੇ ਗਠਨ ਤੋਂ ਹਾਈ ਕੋਰਟ ਨੇ ਨਾਂਹ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ 7 ਅਗਸਤ ਨੂੰ ਹਾਈ ਕੋਰਟ ਦੇ ਫੈਸਲੇ ਉੱਤੇ ਅੰਤਰਿਮ ਰੋਕ ਲਾਉਣ ਤੋਂ ਵੀ ਨਾਂਹ ਕਰ ਦਿੱਤੀ ਸੀ ਜਿਸ ਕਾਰਨ ਬੋਰਡ ਦੇ ਪ੍ਰਧਾਨ ਦੇ ਅਹੁਦੇ ਉੱਤੇ ਵਾਪਸੀ ਦੇ ਸ੍ਰੀ ਸ੍ਰੀਨਿਵਾਸਨ ਦੇ ਮਨਸੂਬੇ ਉੱਤੇ ਪਾਣੀ ਫਿਰ ਗਿਆ ਸੀ

Facebook Comment
Project by : XtremeStudioz