Close
Menu

ਸ੍ਰੀਲੰਕਨ ਤਾਮਿਲਾਂ ਵਲੋਂ ਰੋਸ ਪ੍ਰਦਰਸ਼ਨ

-- 24 March,2015

ਕੋਲੰਬੋ, ਸ੍ਰੀਲੰਕਾ ਦੇ ੳੁਤਰੀ ਤੇ ਪੂਰਬੀ ਸੂਬਿਅਾਂ ਵਿਚ ਵੱਡੀ ਗਿਣਤੀ ਤਾਮਿਲਾਂ ਨੇ ਲਿੱਟਿਅਾਂ ਵਿਰੱਧ ਅਾਖਰੀ ਦੌਰ ਦੀ ਲਡ਼ਾੲੀ ਵਿਚ ਮਨੁੱਖੀ ਅਧਿਕਾਰਾਂ ਦੇ ਹੋੲੇ ਘਾਣ ਲੲੀ ਕੌਮਾਂਤਰੀ ਜਾਂਚ ਦੀ ਮੰਗ ਕਰਦਿਅਾਂ ਰੋਸ ਵਿਖਾਵਾ ਕੀਤਾ। ਤਾਮਿਲ ਨੈਸ਼ਨਲ ਪੀਪਲਜ਼ ਫਰੰਟ ਨੇ ਮੈਥਰੀਪਾਲਾ ਸਿਰੀਸੇਨਾ ਸਰਕਾਰ ਦੇ ਘਰੇਲੂ ਜਾਂਚ ਦੇ ਪ੍ਰਸਤਾਵ ਨੂੰ ਦਰਕਿਨਾਰ ਕਰਦਿਅਾਂ ਅੱਠ ਰਾਜਾਂ ਵਿਚ ਪ੍ਰਦਰਸ਼ਨ ਕੀਤਾ। ਵਿਖਾਵਾਕਾਰੀਅਾਂ ਨੇ ਤਾਮਿਲ ਤੇ ਅੰਗਰੇਜ਼ੀ ਭਾਸ਼ਾ ਵਿਚ ਲਿਖੇ ਬੈਨਰਾਂ ਰਾਹੀਂ ਕੌਮਾਂਤਰੀ ਜਾਂਚ ਦੀ ਮੰਗ ਕੀਤੀ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਤਾ ਪਾਸ ਕਰਕੇ ਲੰਕਾ ਫੌਜ ਵਲੋਂ ਲਿੱਟਿਅਾਂ ਵਿਰੱਧ ਤਿੰਨ ਦਹਾਕੇ ਚੱਲੀ ਲਡ਼ਾੲੀ ਵਿਚ ਵੱਡੀ ਪੱਧਰ ’ਤੇ ਹੋੲੇ ਮਨੁੱਖੀ ਘਾਣ ਲੲੀ ਹਾੲੀ ਕਮਿਸ਼ਨ ਦਫਤਰ ਨੂੰ ਜਾਂਚ ਕਰਨ ਦੀ ਅਪੀਲ ਕੀਤੀ ਸੀ। ਸ੍ਰੀਲੰਕਾ ਦੀ ਨਵੀਂ ਸਰਕਾਰ ਵਲੋਂ ਕੌਮਾਂਤਰੀ ਰਿਪੋਰਟ ਦੀ ਪੇਸ਼ਕਾਰੀ ਨੂੰ ਛੇ ਮਹੀਨੇ ਅੱਗੇ ਪਾੳੁਣ ਦੀ ਅਪੀਲ ਨੂੰ ਸੰਯੁਕਤ ਰਾਸ਼ਟਰ ਨੇ ਸਵੀਕਾਰ ਕਰ ਲਿਅਾ ਹੈ।

Facebook Comment
Project by : XtremeStudioz