Close
Menu

ਸ੍ਰੀਲੰਕਾ ਦੇ ਕੈਂਡੀ ਜ਼ਿਲ੍ਹੇ ਵਿੱਚ ਐਮਰਜੈਂਸੀ ਲਾਗੂ

-- 06 March,2018

ਕੋਲੰਬੋ, 7 ਮਾਰਚ
ਸ੍ਰੀਲੰਕਾ ਦੇ ਕੈਂਡੀ ਜ਼ਿਲ੍ਹੇ ਵਿੱਚ ਬਹੁਗਿਣਤੀ ਸਿਨਹਾਲੀਆਂ ਅਤੇ ਮੁਸਲਮਾਨਾਂ ਵਿਚਕਾਰ ਦੰਗੇ ਫੈਲਣ ਦੇ ਡਰ ਤੋਂ ਪ੍ਰਸ਼ਾਸਨ ਨੇ ਐਮਰਜੈਂਸੀ ਲਾ ਦਿੱਤੀ ਹੈ। ਜ਼ਿਲ੍ਹੇ ਵਿੱਚ ਫੈਲੀ ਹਿੰਸਾ ਵਿੱਚ ਦੋ ਵਿਅਕਤੀ ਮਾਰੇ ਗਏ ਅਤੇ ਕਈ ਮਸਜਿਦਾਂ ਅਤੇ ਘਰਾਂ ਨੂੰ ਵੀ ਸ਼ਰਾਰਤੀਆਂ ਨੇ ਨੁਕਸਾਨ ਪਹੁੰਚਾਇਆ ਹੈ।
ਪਿਛਲੇ ਹਫ਼ਤੇ ਭੀੜ ਵੱਲੋਂ ਇੱਕ ਸਿਨਹਾਲੀ ਨਾਗਰਿਕ ਦੀ ਕੀਤੀ ਹੱਤਿਆ ਬਾਅਦ ਤੇਲਦੇਨੀਆ ਇਲਾਕਾ ਜੋ ਕਿ ਸੈਰਸਪਾਟੇ ਲਈ ਪ੍ਰਸਿੱਧ ਹੈ, ਵਿੱਚ ਹਿੰਸਾ ਫੈਲ ਗਈ ਸੀ। ਸਰਕਾਰ ਨੇ ਕੈਂਡੀ ਵਿੱਚ ਸਥਿਤੀ ਨੂੰ ਵਿਗੜਨ ਤੋਂ ਬਚਾਉਣ ਲਈ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ।

Facebook Comment
Project by : XtremeStudioz