Close
Menu

ਸ੍ਰੀਲੰਕਾ ਨੂੰ ਅਫ਼ਗ਼ਾਨਿਸਤਾਨ ਤੋਂ ਰਹਿਣਾ ਹੋਵੇਗਾ ਸਾਵਧਾਨ

-- 22 February,2015

ਡੁਨੇਡਿਨ, ਵਿਸ਼ਵ ਕੱਪ ’ਚ ਆਪਣੇ ਪਹਿਲੇ ਮੈਚ ’ਚ ਹਾਰ ਬਾਅਦ ਸ੍ਰੀਲੰਕਾ ਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਇੱਥੇ ਗਰੁੱਪ ‘ਏ’ ਦੇ ਮੁਕਾਬਲੇ ’ਚ ਜਿੱਤ ਲਈ ਇਕ-ਦੂਜੇ ਨਾਲ ਭਿੜਨਗੀਆਂ। ਮੇਜ਼ਬਾਨ ਨਿਊਜ਼ੀਲੈਂਡ ਹੱਥੋਂ ਪਹਿਲਾ ਮੈਚ 98 ਦੌੜਾਂ ਨਾਲ ਹਾਰਨ ਵਾਲੀ ਸ੍ਰੀਲੰਕਾ ਦੀ ਟੀਮ ਨਿਸ਼ਚਤ ਤੌਰ ’ਤੇ ਭਲਕੇ ਵੱਡੇ ਅੰਤਰ ਨਾਲ ਜਿੱਤਣਾ ਚਾਹੇਗੀ। ਪਰ ਉਸ ਅਫ਼ਗਾਨ ਟੀਮ ਤੋਂ ਸੁਚੇਤ ਰਹਿਣ ਦੀ ਲੋੜ ਹੈ, ਜੋ ਸ੍ਰੀਲੰਕਾ ਨੂੰ ਹਰਾ ਕੇ ਵਿਸ਼ਵ ਕੱਪ ਵਿੱਚ ਵੱਡੇ ਉਲਟਫੇਰ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ।
ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਐਸੋਸੀਏਟ ਟੀਮ ਅਫ਼ਗਾਨਿਸਤਾਨ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਤੋਂ 105 ਦੌੜਾਂ ਨਾਲ ਹਾਰ ਗਈ ਸੀ। ਇਹ ਦੋਵੇਂ ਟੀਮਾਂ ਪਹਿਲਾਂ ਏਸ਼ੀਆ ਕੱਪ ’ਚ ਭਿੜੀਆਂ ਸਨ, ਜਿੱਥੇ ਅਫ਼ਗਾਨ ਟੀਮ ਨੇ ਸ੍ਰੀਲੰਕਾ ਨੂੰ 129 ਦੌੜਾਂ ਨਾਲ ਹਰਾਇਆ ਸੀ। ਸਾਲ 1996 ਦੀ ਚੈਂਪੀਅਨ ਅਤੇ ਪਿਛਲੇ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚਣ ਵਾਲੀ ਸ੍ਰੀਲੰਕਾ ਦੀ ਟੀਮ ਨੂੰ ਇਸ ਵਾਰ ਆਪਣੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਹਰ ਹਾਲ ਜਿੱਤ ਦਰਜ ਕਰਨੀ ਹੋਵੇਗੀ।

Facebook Comment
Project by : XtremeStudioz