Close
Menu

ਸ੍ਰੀਲੰਕਾ ਵਿੱਚ ਹੜ੍ਹਾਂ ਕਾਰਨ 17 ਮੌਤਾਂ

-- 28 December,2014

ਕੋਲੰਬੋ, ਸ੍ਰੀਲੰਕਾ ਵਿੱਚ ਭਾਰੀ ਬਾਰਸ਼, ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ 17 ਵਿਅਕਤੀ ਮਾਰੇ ਗਏ ਅਤੇ ਕਰੀਬ 10 ਲੱਖ ਲੋਕਾਂ ਦੇ ਬੇਘਰ ਹੋਣ ਦੀ ਖ਼ਬਰ ਹੈ। ਮੁਲਕ ਦੇ ਆਫ਼ਤ ਪ੍ਰਬੰਧਨ ਸਬੰਧੀ ਸਿਖਰਲੇ ਅਧਿਕਾਰੀ ਲਾਲ ਸਰਤ ਕੁਮਾਰ ਨੇ ਦੱਸਿਆ ਕਿ ਦੇਸ਼ ਦੇ 17 ਜ਼ਿਲ੍ਹਿਆਂ ਦੇ 2.70 ਲੱਖ ਤੋਂ ਵੱਧ ਪਰਿਵਾਰਾਂ ਦੇ 9.80 ਲੱਖ ਲੋਕ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਕਿਹਾ, ‘‘17 ਲੋਕਾਂ ਦੀ ਮੌਤ ਹੋ ਗਈ ਤੇ 15 ਹਾਲੇ ਲਾਪਤਾ ਹਨ ਜਦੋਂਕਿ 12 ਹੋਰ ਜ਼ਖ਼ਮੀ ਹੋ ਗਏ।’’ ਮਰਨ ਵਾਲਿਆਂ ਵਿੱਚੋਂ ਨੌਂ ਦੀ ਮੌਤ ਬਦੁੱਲਾ ਜ਼ਿਲ੍ਹੇ ਵਿੱਚ ਢਿੱਗਾਂ ਖਿਸਕਣ ਕਾਰਨ ਹੋਈ। ਮੌਸਮ ਵਿਭਾਗ ਮੁਤਾਬਕ ਪੂਰਬੀ, ਦੱਖਣ-ਪੂਰਬੀ, ਕੇਂਦਰੀ, ਉੱਤਰੀ ਤੇ ਉਤਰ-ਕੇਂਦਰੀ ਜ਼ਿਲ੍ਹਿਆਂ ਵਿੱਚ ਹੋਰ ਬਾਰਸ਼ ਹੋਣ ਕਾਰਨ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ।

Facebook Comment
Project by : XtremeStudioz