Close
Menu

ਸ੍ਰੀ ਗੰਗਾਨਗਰ ਵਿੱਚ ਸ਼ੈੱਡ ਡਿੱਗਣ ਕਾਰਨ 50 ਜ਼ਖ਼ਮੀ

-- 30 July,2018

ਜੈਪੁਰ, ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਅੱਜ ਇਕ ਟਰੈਕਟਰ ਮੁਕਾਬਲੇ ਦੌਰਾਨ ਟੀਨ ਦੀ ਸ਼ੈੱਡ ਡਿੱਗਣ ਕਾਰਨ ਲਗਭਗ 50 ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ’ਚੋਂ 17 ਦੀ ਹਾਲਤ ਬਹੁਤ ਗੰਭੀਰ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮੁਕਾਬਲਾ ਦੇਖਣ ਆਏ 5 ਹਜ਼ਾਰ ਦੇ ਕਰੀਬ ਲੋਕਾਂ ’ਚੋਂ 700 ਦੇ ਕਰੀਬ ਸ਼ੈੱਡ ਉੱਤੇ ਚੜ੍ਹ ਗਏ। ਐੱਸਐਚਓ ਰਮੇਸ਼ਵਰ ਲਾਲ ਨੇ ਦੱਸਿਆ ਕਿ ਇਹ ਮੁਕਾਬਲਾ ਪਦਮਪੁਰ ਝੋਨਾ ਮੰਡੀ ਇਲਾਕੇ ਵਿੱਚ ਹੋ ਰਿਹਾ ਸੀ ਤੇ ਇਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ। ਸ੍ਰੀ ਗੰਗਾਨਗਰ ਦੇ ਜ਼ਿਲ੍ਹਾ ਕੁਲੈਕਟਰ ਗਿਆਨ ਰਾਮ ਨੇ ਦੱਸਿਆ ਕਿ ਦਸ ਵਿਅਕਤੀਆਂ ਨੂੰ ਪਦਮਪੁਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਤੇ ਪੰਜ ਗੰਭੀਰ ਜ਼ਖ਼ਮੀ ਸ੍ਰੀ ਗੰਗਾਨਗਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ। ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸੇ ਦੌਰਾਨ ਸ੍ਰੀਗੰਗਾਨਗਰ ਦੇ ਐਸਪੀ ਨੇ ਕਿਹਾ ਕਿ ਇਹ ਸਮਾਗਮ ਕਰਾਉਣ ਲਈ ਪ੍ਰਸ਼ਾਸਨਿਕ ਪ੍ਰਵਾਨਗੀ ਨਹੀਂ ਲਈ ਗਈ ਸੀ।

Facebook Comment
Project by : XtremeStudioz