Close
Menu

ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਮੁੱਖ ਸੜਕ ਦੁਨੀਆਂ ਦਾ ਸਭ ਤੋਂ ਸੋਹਣਾ ਰਸਤਾ ਹੋਵੇਗਾ- ਸੁਖਬੀਰ

-- 19 May,2015

* ਮਹਾਰਾਜਾ ਰਣਜੀਤ ਸਿੰਘ  ਦਾ ਬੁੱਤ ਅਤੇ ਫੁਹਾਰਾ ਹੋਵੇਗਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ

* ਟਾਇਮਜ ਸੁਕੇਅਰ ਦੀ ਤਰਜ਼ ‘ਤੇ ਸਾਰਾਗੜ੍ਹੀ ਪਾਰਕਿੰਗ ਦੀ ਨੁਹਾਰ ਤਬਦੀਲ

* ਟਾਊਨ ਹਾਲ  ਇਮਾਰਤ ਨੂੰ ਅਜਾਇਬ ਘਰ ਵਿਚ ਬਦਲਿਆ ਜਾਵੇਗਾ

 

ਅੰਮ੍ਰਿਤਸਰ 19 ਮਈ  : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਦੀ ਰਵਾਇਤੀ ਦਿੱਖ ਬਹਾਲ ਕਰਨ ਦੇ ਨਾਲ-ਨਾਲ ਇਸ ਸ਼ਹਿਰ ਨੂੰ ਵਿਸ਼ਵ ਦੇ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਸ੍ਰੀ ਦਰਬਾਰ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਵਿਕਸਤ ਕਰਦਿਆਂ ਸੁੰਦਰੀਕਰਨ ਕੀਤਾ ਜਾਵੇਗਾ।
ਅੱਜ ਇੱਥੇ ‘ਸਮਾਰਟ ਸਿਟੀ’ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਵਿਖੇ ਚੱਲ ਰਹੇ ਵਿਕਾਸ ਕੰਮਾਂ ਦਾ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਜਾਇਜ਼ਾ ਲੈਂਦੇ ਹੋਏ ਸ. ਬਾਦਲ ਨੇ ਕਿਹਾ ਕਿ ਫੁਹਾਰਾ ਚੌਂਕ ਤੋਂ ਸ੍ਰੀ ਦਰਬਾਰ ਸਾਹਿਬ ਤੱਕ 500 ਮੀਟਰ ਲੰਬੀ ਸੜਕ ਨੂੰ ਵਿਸ਼ਵ ਦੀ ਸਰਬੋਤਮ ਸੁੰਦਰ ਸੜਕ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਸਬੰਧੀ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਹੋ ਚੁੱਕੀ ਹੈ ਜਿਸ ‘ਤੇ ਟੈਂਡਰ ਪ੍ਰਕ੍ਰਿਆ ਮੁਕੰਮਲ ਹੋਣ ਪਿੱਛੋਂ ਅਗਸਤ 2015 ਤੱਕ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਇਕ ਸਾਲ ਦੌਰਾਨ ਮੁਕੰਮਲ ਹੋਵੇਗਾ, ਜਿਸ ਤਹਿਤ ਫੁਹਾਰਾ ਚੌਂਕ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰਨ ਤੋਂ ਇਲਾਵਾ ਇਕ ਵੱਡਾ ਫੁਹਾਰਾ ਵੀ ਲਾਇਆ ਜਾਵੇਗਾ, ਜਿਸ ਵਿਚ ਪਾਣੀ ਦੇ ਕੰਪਿਊਟਰੀਕ੍ਰਿਤ ਸ਼ੋਅ, ਵਾਟਰ ਐਨੀਮੇਸ਼ਨ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੋਣਗੇ।
ਉਨ੍ਹਾਂ ਕਿਹਾ ਕਿ ਇਸ ਇਲਾਕੇ ‘ਚ ਸਥਿਤ ਧਰਮ ਸਿੰਘ ਮਾਰਕੀਟ ਨੂੰ ਵੀ ਲਾਲ ਰੇਤ ਦੇ ਪੱਥਰÎਾਂ ਨਾਲ ਸੁੰਦਰੀਕਰਨ ਤੋਂ ਇਲਾਵਾ ਇਕੋ ਤਰ੍ਹਾਂ ਦੇ ਸਾਇਨ ਬੋਰਡ ਵੀ ਲਾਏ ਜਾਣਗੇ।  ਧਰਮ ਸਿੰਘ ਮਾਰਕੀਟ ਦੇ ਸਾਹਮਣੇ ਪੌਦੇ ਲਾਏ ਜਾਣ ਤੋਂ ਇਲਾਵਾ ਜਲਿਆਂਵਾਲਾ ਬਾਗ ਦੇ ਨੇੜੇ ਆਜਾਦੀ ਦੀ ਲੜਾਈ ਨੂੰ ਦਰਸਾਉਂਦੀ ਯਾਦਗਾਰ ਵੀ ਉਸਾਰੀ ਜਾਵੇਗੀ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਕਸਤ ਕੀਤੇ ਜਾਣ ਵਾਲੇ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ‘ਤੇ ਯਾਤਰੀਅÎਾਂ ਨੂੰ ਹਰ ਪ੍ਰਕਾਰ ਦੀ ਜਾਣਕਾਰੀ ਦੇਣ ਤੋਂ ਇਲਾਵਾ ਮੌਸਮ ਸਬੰਧੀ ਬੋਰਡ ਲਾ ਕੇ ਵੀ ਜਾਣੂੰ ਕਰਵਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਬਿਜਲਈ ਸਾਇਨ ਬੋਰਡ ਤੇ ਉੱਤਮ ਦਰਜੇ ਦੀਆਂ ਸਟਰੀਟ ਲਾਇਟÎਾਂ ਵੀ Ñਲਾਉਣ ਦੇ ਹੁਕਮ ਦਿੱਤੇ ਹਨ। ਉਪ ਮੁੱਖ ਮੰਤਰੀ ਨੇ ਸਾਰੇ ਰਸਤੇ ‘ਤੇ ਪੰਜਾਬ ਦੇ ਯੋਧਿਆਂ ਦੇ ਬੁੱਤ ਵੀ ਸਥਾਪਿਤ ਕਰਨ ਲਈ ਕਿਹਾ ਹੈ।
ਇਸ ਮਹੱਤਵਪੂਰਨ ਪ੍ਰੋਜੈਕਟ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਸਾਰਾਗੜ੍ਹੀ ਦੇ ਪਾਰਕਿੰਗ ਖੇਤਰ ‘ਚ ਟਾਈਮਜ਼ ਸੁਕੇਅਰ, ਨਿਊਯਾਰਕ ਦੀ ਤਰਜ਼ ‘ਤੇ ਵੱਡੀਆਂ-ਵੱਡੀਆਂ ਐਲ.ਆਈ.ਡੀ. ਸਕਰੀਨਾਂ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਧਰਮ ਸਿੰਘ ਮਾਰਕਿਟ ਦੇ ਸਾਹਮਣੇ ਫੂਡ ਕੋਰਟ ਵੀ ਸਥਾਪਿਤ ਕੀਤੀ ਜਾਵੇਗੀ। ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਦੇ ਨਾਲ-ਨਾਲ ਟਾਊਨ ਹਾਲ ਦੀ ਇਮਾਰਤ ਦਾ ਸੁੰਦਰੀਕਰਨ ਕਰਦਿਆਂ ਇਸ ਨੂੰ ਸਟੇਟ ਅਜਾਇਬ ਘਰ ਵਜੋਂ ਵਿਕਸਤ ਕੀਤਾ ਜਾਵੇਗਾ।
ਸ. ਬਾਦਲ ਨੇ ਕਿਹਾ ਕਿ ਇਹ ਪਵਿੱਤਰ ਸ਼ਹਿਰ ਆਉਂਦੇ ਇੱਕ ਸਾਲ ‘ਚ ਵੱਡੀਆਂ ਤਬਦੀਲੀਆਂ ਦੀ ਗਵਾਹੀ ਭਰੇਗਾ ਜਿਸ ‘ਚ ਮਾਸਟਰ ਪਲੈਨ ਤਹਿਤ 100 ਫੀਸਦੀ ਸੀਵਰੇਜ ਤੇ ਵਾਟਰ ਸਪਲਾਈ, ਸੜਕਾਂ ਤੇ ਫਲਾਈਓਵਰਾਂ ਦਾ ਨਿਰਮਾਣ ਅਤੇ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਆਦਿ ਸ਼ਾਮਿਲ ਹੈ।
ਇਸ ਇਤਿਹਾਸਕ ਸ਼ਹਿਰ ‘ਚ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ ਸਥਾਪਤ ਕਰਨ ਦੇ ਇਰਾਦੇ ਨਾਲ ਇਸ ਮੰਤਵ ਲਈ ਅੰਤਰਰਾਜੀ ਬੱਸ ਅੱਡੇ ਨੇੜ੍ਹੇ ਸਥਿਤ ਗੁਰੂ ਨਾਨਕ ਆਡੀਟੋਰੀਅਮ ਨੂੰ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਉਪ ਮੁੱਖ ਮੰਤਰੀ ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੇ ਇਸ ਆਡੀਟੋਰੀਅਮ ਦੇ ਸਥਾਨ ਦਾ ਦੌਰਾ ਕਰਦਿਆਂ ਇਸ ਨੂੰ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕੀਤੀ।
ਇਸ ਮੌਕੇ ਉਪ ਮੁੱਖ ਮੰਤਰੀ ਨੇ ਪੀ.ਡਬਲਿਊ.ਡੀ ਵਿਭਾਗ ਨੂੰ ਜਲੰਧਰ-ਅੰਮ੍ਰਿਤਸਰ ਅਤੇ ਰਾਜਾਸਾਂਸੀ ਹਵਾਈ ਅੱਡੇ ਨੂੰ ਜਾਂਦੀ ਸੜਕ ਸਮੇਤ ਸ਼ਹਿਰ ਦੀਆਂ ਸਾਰੀਆਂ ਸੜਕਾਂ ਨਾਲ ਫੁੱਲ-ਬੂਟੇ ਲਗਾਉਣ ਅਤੇ ਆਲੇ-ਦੁਆਲੇ ਨੂੰ ਸੁੰਦਰ ਬਨਾਉਣ ਸਬੰਧੀ ਨਿਰਦੇਸ਼ ਦਿੱਤੇ।
ਇਸ ਮੌਕੇ ਮੁੱਖ ਤੌਰ ‘ਤੇ ਮੇਅਰ ਬਖਸ਼ੀ ਰਾਮ ਅਰੋੜਾ, ਤੁਰਣ ਚੁੱਘ, ਉਪਕਾਰ ਸਿੰਘ ਸੰਧੂ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ, ਡੀ.ਸੀ. ਰਵੀ ਭਗਤ, ਪੁਲਿਸ ਕਮਿਸ਼ਨਰ ਜੀ.ਐਸ.ਔਲਖ, ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੰਦੀਪ ਰਿਸ਼ੀ ਵੀ ਹਾਜ਼ਰ ਸਨ।

Facebook Comment
Project by : XtremeStudioz