Close
Menu

ਸਖ਼ਤ ਮਿਹਨਤ ਕਰਕੇ ਅੱਗੇ ਵਧਣ ‘ਚ ਸਮਝਦਾਰੀ ਹੈ-ਸੋਨਾਕਸ਼ੀ ਸਿਨ੍ਹਾ

-- 09 October,2016
ਮੁੰਬਈ—ਬਾਲੀਵੁੱਡ ਦੀ ‘ਦਬੰਗ ਗਰਲ’ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਫਿਲਮ ਜਗਤ ‘ਚ ਸ਼ੁਰੂਆਤ ਕਰਨ ਲਈ ਇਹ ਸਹੀ ਸਮਾਂ ਚੱਲ ਰਿਹਾ ਹੈ। ਸੋਨਾਕਸ਼ੀ ਦਾ ਕਹਿਣਾ ਹੈ ਕਿ ਹੁਣ ਔਰਤਾਂ ਨੂੰ ਧਿਆਨ ‘ਚ ਰੱਖ ਕੇ ਫਿਲਮਾਂ ਲਈ ਚੰਗੀਆਂ ਭੂਮਿਕਾਵਾਂ ਲਿਖੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਮੁੱਖ ਕਲਾਕਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਤਨਖਾਹ ਅਸਮਾਨਤਾ ‘ਚ ਕਮੀ ਆਈ ਹੈ। ਅਜਿਹੇ ‘ਚ ਇਹ ਫਿਲਮੀ ਦੁਨੀਆਂ ‘ਚ ਸ਼ੁਰੂਆਤ ਕਰਨ ਦਾ ਵਧੀਆ ਸਮਾਂ ਹੈ।
ਉਸ ਨੇ ਕਿਹਾ, ”ਬਦਕਿਸਮਤੀ ਨਾਲ ਸੁਰਖੀਆਂ ‘ਚ ਰਹਿਣ ਵਾਲੇ ਲੋਕਾਂ ਨੂੰ ਹਮੇਸ਼ਾਂ ਆਂਕਿਆ ਜਾਂਦਾ ਹੈ। ਇਹ ਇਸ ਪੇਸ਼ੇ ਦਾ ਇਕ ਨਾਂਹ ਪੱਖੀ ਪਹਿਲੂ ਹੈ ਕਿ ਇਕ ਸਲਾਕਾਰ ਵਜੋਂ ਸਾਨੂੰ ਲਗਾਤਾਰ ਮਾਪਦੰਡ ਦੀ ਕਸੌਟੀ ‘ਤੇ ਰੱਖਿਆ ਜਾਂਦਾ ਹੈ। ਖੁਦ ਨੂੰ ਲੈ ਕੇ ਮੈਂ ਹਮੇਸ਼ਾਂ ਆਤਮਵਿਸ਼ਵਾਸੀ ਰਹੀ ਹਾਂ ਅਤੇ ਇਸ ਗੱਲ ਵੱਲ ਧਿਆਨ ਨਹੀਂ ਦਿੰਦੀ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹਨ। ਸਖ਼ਤ ਮਿਹਨਤ ਕਰਕੇ ਅੱਗੇ ਵਧਣ ‘ਚ ਸਮਝਦਾਰੀ ਹੈ।”
ਬੀਤੇ ਦਿਨੀ ਫਿਲਮ ‘ਅਕੀਰਾ’ ਵਿਚ ਨਜ਼ਰ ਆਈ ਸੋਨਾਕਸ਼ੀ ਅਗਲੀ ਫਿਲਮ ‘ਫੋਰਸ 2 ‘ ‘ਚ ਵੀ ਐਕਸ਼ਨ ਰੋਲ ਕਰ
ਰਹੀ ਹੈ।
Facebook Comment
Project by : XtremeStudioz