Close
Menu

ਸੜਕਾਂ ਜਾਮ ਕਰਨ ਲਈ ਥਾਂ-ਥਾਂ ਮੈਦਾਨ ‘ਚ ਨਿੱਤਰੇ ਹਜਾਰਾਂ ਕਿਸਾਨ ਔਰਤਾਂ ਸਮੇਤ ਗ੍ਰਿਫਤਾਰ

-- 21 September,2013

cth-12

ਚੰਡੀਗੜ ,21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੂਰੇ ਪੰਜਾਬ ਦੀ ਫੋਰਸ 12 ਜਿਲਿ•ਆਂ ਵਿੱਚ ਝੋਕ ਕੇ ਸੈਂਕੜੇ ਪਿੰਡਾਂ ਦੀਆਂ ਘੇਰਾਬੰਦੀਆਂ ਕਰਨ ਅਤੇ ਥਾਂ-ਥਾਂ ਕੱਚੇ-ਪੱਕੇ ਰਸਤਿਆਂ ਤੇ ਨਾਕੇ ਲਾਉਣ ਤੋਂ ਇਲਾਵਾ ਫੋਰਸ ਵੱਲੋਂ ਗੁਰਦਵਾਰਿਆਂ ਦੇ ਅੰਦਰ ਦਾਖਲ ਹੋ ਕੇ ਕਿਸਾਨ ਫੜ•ਨ ਦੇ ਬਾਵਜੂਦ ਛੋਟੇ-ਵੱਡੇ ਕਾਫਲੇ ਬਣਾ ਕੇ ਦੋ ਦਰਜਨ ਤੋਂ ਵੱਧ ਥਾਂਵਾਂ ਤੇ ਮੈਦਾਨ ‘ਚ ਨਿੱਤਰੇ ਹਜ਼ਾਰਾਂ ਕਿਸਾਨਾਂ ਨੂੰ ਔਰਤਾਂ ਸਮੇਤ ਗ੍ਰਿਫਤਾਰ ਕਰਕੇ ਬੇਸ਼ੱਕ ਸਰਕਾਰ ਸੜਕ ਜਾਮ ਨੂੰ ਰੋਕਣ ਵਿੱਚ ਤਾਂ ਕਾਮਯਾਬ ਰਹੀ ਪ੍ਰੰਤੂ ਕਿਸਾਨ ਮਨਾਂ ਦੀ ਬੇਚੈਨੀ ਨੂੰ ਸ਼ਾਂਤ ਕਰਨ ਦੀ ਥਾਂ ਇਹ ਕਾਰਵਾਈ ਉਨ•ਾਂ ਦੇ ਜ਼ਖਮਾਂ ਤੇ ਲੂਣ ਭੁੱਕਣ ਵਾਲੀ ਹੋ ਨਿੱਬੜੀ।  ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਥੇ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 18 ਸਤੰਬਰ ਅੱਧੀ ਰਾਤ ਤੋਂ ਲਗਾਤਾਰ ਚੱਲ ਰਹੀ ਪੁਲਸ ਛਾਪੇਮਾਰੀ ਅਤੇ ਸੈਂਕੜੇ ਕਿਸਾਨਾਂ ਦੀ ਗ੍ਰਿਫਤਾਰੀ ਦੇ ਬਾਵਜੂਦ ਅੱਜ ਜਿਲ•ਾ ਸੰਗਰੂਰ ਵਿੱਚ ਜਖੇਪਲ, ਕਾਂਝਲਾ, ਸੁਨਾਮ, ਲੋਗੋਂਵਾਲ, ਸ਼ਾਹਪੁਰ, ਜਵੰਦਾ, ਕਾਲਾਝਾੜ, ਛਾਜਲੀ, ਜਿਲ•ਾ ਬਠਿੰਡਾ ਵਿੱਚ ਧੂੜਕੋਟ-ਲਹਿਰਾ, ਮਾਈਸਰਖਾਨਾ ਅਤੇ ਜੇਠੂਕੇ, ਜਿਲ•ਾ ਮਾਨਸਾ ਵਿੱਚ ਟਾਹਲੀਆਂ, ਤਾਮਕੋਟ, ਅਤਲਾ ਕਲਾਂ, ਦਿਆਲਪੁਰਾ, ਭੀਖੀ ਅਤੇ ਧਲੇਵਾਂ, ਜਿਲ•ਾ ਬਰਨਾਲਾ ਵਿੱਚ ਧੌਲਾ ਤੇ ਖੁੱਡੀ ਕਲਾਂ, ਜਿਲ•ਾ ਮੋਗਾ ਵਿੱਚ ਮਾਛੀਕੇ, ਤਖਤੂਪੁਰਾ, ਜਿਲ•ਾ ਮੁਕਤਸਰ ਵਿੱਚ ਲੰਬੀ, ਦੋਦਾ, ਜਿਲ•ਾ ਗੁਰਦਾਸਪੁਰ ਵਿੱਚ ਮੰਜਿਆਂਵਾਲੀ ਆਦਿ ਥਾਂਵਾਂ ਤੇ ਕੁੱਲ ਮਿਲਾ ਕੇ 4000 ਤੋਂ ਉਪਰ ਕਿਸਾਨ ਸੈਂਕੜੇ ਔਰਤਾਂ ਸਮੇਤ ਮੈਦਾਨ ਵਿੱਚ ਨਿੱਤਰੇ। ਇਨ•ਾਂ ਵਿਚੋਂ 1500 ਦੇ ਕਰੀਬ ਗ੍ਰਿਫਤਾਰ ਕਰ ਲਏ ਗਏ ਅਤੇ ਧੂੜਕੋਟ-ਲਹਿਰਾ ਤੇ ਮਾਈਸਰਖਾਨਾ (ਜਿਲ•ਾ ਬਠਿੰਡਾ) ਅਤੇ ਧੌਲਾ (ਜਿਲ•ਾ ਬਰਨਾਲਾ) ਵਿਚ 1000 ਦੇ ਕਰੀਬ ਕਿਸਾਨ ਮੁੱਖ ਸੜਕਾਂ ਤੋਂ 100 ਕੁ ਮੀਟਰ ਪਾਸੇ ਪੁਲਿਸ ਦੇ ਘੇਰੇ ਵਿਚ ਲਗਾਤਾਰ ਮੋਰਚੇ ਉਤੇ ਡੱਟ ਗਏ ਹਨ। ਇਹ ਮੋਰਚਾ ਉਦੋਂ ਤੱਕ ਚੱਲੇਗਾ ਜਦੋਂ ਤੱਕ 19 ਅਤੇ 20 ਸਤੰਬਰ ਨੂੰ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨ ਬਿਨਾਂ ਸ਼ਰਤ ਰਿਹਾਅ ਨਹੀਂ ਕੀਤੇ ਜਾਂਦੇ। ਚੇਤੇ ਰਹੇ ਕਿ ਮਾਝਾ ਜੋਨ ਦੇ ਜਿਹੜੇ 49 ਗ੍ਰਿਫਤਾਰ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਅੱਜ ਦਾ ਸੜਕ ਜਾਮ ਕੀਤਾ ਜਾਣਾ ਸੀ, ਉਨ•ਾਂ ਵਿਚੋਂ ਅੰਮ੍ਰਿਤਸਰ ਦੇ ਜਿਲ•ਾ ਪ੍ਰਧਾਨ ਹੀਰਾ ਸਿੰਘ ਚੱਕਸਿਕੰਦਰ ਸਮੇਤ 9 ਮੁੱਖ ਆਗੂਆਂ ਨੂੰ ਸਰਕਾਰ ਨੇ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਜਿਹੜੇ 40 ਛੱਡੇ ਗਏ ਸਨ, ਉਨ•ਾਂ ਵਿਚੋਂ ਵੀ ਗੁਰਦਾਸਪੁਰ ਦੇ ਜਿਲ•ਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਸਮੇਤ 4 ਮੁੱਖ ਆਗੂਆਂ ਨੂੰ ਅੱਜ ਮੰਜਿਆਂਵਾਲੀ (ਗੁਰਦਾਸਪੁਰ) ਦੇ ਗੁਰਦੁਵਾਰੇ ਵਿੱਚ ਦਾਖਲ ਹੋ ਕੇ ਪੁਲਿਸ ਨੇ ਦੁਬਾਰਾ ਗ੍ਰਿਫਤਾਰ ਕਰ ਲਿਆ ਹੈ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਪੈਦਾ ਹੋਈ ਹਾਲਾਤ ਬਾਰੇ ਅਗਲਾ ਫੈਸਲਾ ਕਰਨ ਲਈ ਜਥੇਬੰਦੀ ਦੀ ਹੰਗਾਮੀ ਮੀਟਿੰਗ 23 ਸਤੰਬਰ ਨੂੰ ਮਾਛੀਕੇ (ਮੋਗਾ) ਵਿਖੇ ਸੱਦ ਲਈ ਗਈ ਹੈ। ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਕਤ ਤਿੰਨਾਂ ਥਾਵਾਂ ਤੇ ਚੱਲਣ ਵਾਲੇ ਲਗਾਤਾਰ ਮੋਰਚੇ ਵਿੱਚ ਕਾਫਲੇ ਬੰਨ ਕੇ ਸ਼ਾਮਿਲ ਹੋਣ ਲਈ ਜੋਰਦਾਰ ਤਿਆਰੀਆਂ ਵਿੱਢ ਦਿੱਤੀਆਂ ਜਾਣ।

Facebook Comment
Project by : XtremeStudioz