Close
Menu

ਸੜਕ ਹਾਦਸਿਆਂ ਵਾਸਤੇ ਸਖ਼ਤੀ ਕਰਨ ਲਈ ਇਕਜੁੱਟ ਹੋਏ ਸੱਤਾਧਿਰ ਤੇ ਵਿਰੋਧੀ ਧਿਰ

-- 01 November,2013

mdvbg2gacjhਚੰਡੀਗੜ ,1 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਪੰਜਾਬ ਵਿਚ ਸੜਕਾਂ ਹਾਦਸੇ ਰੋਕਣ ਲਈ ਸੱਤਾਧਿਰ ਤੇ ਵਿਰੋਧੀ ਧਿਰ ਨੇ ਇਕਜੁੱਟਤਾ ਦਿਖਾਉਂਦੇ ਹੋਏ ਜਿੱਥੇ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਉਥੇ ਨਾਲ ਹੀ ਹਾਦਸੇ ਰੋਕਣ ਲਈ ਇੱਕ ਦੂਜੇ ਦੇ ਸੁਝਾਅ ਵੀ ਮੰਨੇ। ਵੀਰਵਾਰ ਨੂੰ ਸਦਨ ਵਿਚ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਸੜਕ ਹਾਦਸੇ ਰੋਕਣ ਲਈ ਇੱਕ ਧਿਆਨਦਿਵਾਊ ਮਤਾ ਪੇਸ਼ ਕੀਤਾ,  ਜਿਸ ਦੀ ਪ੍ਰੋੜਤਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਰਦਿਆਂ ਕਿਹਾ ਕਿ ਸੜਕ ਹਾਦਸੇ ਰੋਕਣਾ ਉਨ•ਾਂ ਦਾ ਮਿਸ਼ਨ ਹੈ ਅਤੇ ਇਸ ਲਈ ਉਹ ਵੱਡੇ ਪੱਧਰ ਉਤੇ ਯੋਜਨਾ ਬਣਾ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਭਰ ਵਿਚ 60 ਲੱਖ ਤੋਂ ਜ਼ਿਆਦਾ ਵਹੀਕਲਾਂ ਦੀ ਗਿਣਤੀ ਹੈ ਅਤੇ ਇਹ ਲਗਾਤਾਰ ਵੱਧ ਰਹੀ ਹੈ ਤੇ ਪਹਿਲਾਂ ਦੇ ਮੁਕਾਬਲੇ ਹੁਣ ਆ ਰਹੀਆਂ ਗੱਡੀਆਂ ਦੀ ਸਪੀਡ ਵੀ ਵੱਧ ਰਹੀ ਹੈ। ਇਸ ਬਿਮਾਰੀ ਨੂੰ ਰੋਕਣ ਲਈ ਅਸੀਂ 4 5 ਚੀਜ਼ਾਂ ਇਕੱਠੀਆਂ ਕਰਨ ਵਿਚ ਲੱਗੇ ਹੋਏ। ਪਹਿਲਾ ਕੰਮ ਅਸੀਂ ਸੜਕਾਂ ਨੂੰ ਫੌਰ ਲਾਈਨਿੰਗ ਕਰ ਰਹੇ ਹਾਂ। ਅਗਲੇ ਤਿੰਨ ਸਾਲਾਂ ਵਿਚ 11 ਹਜ਼ਾਰ ਕਰੋੜ ਰੁਪਇਆ ਸੜਕਾਂ ਨੂੰ ਚੌੜੀਆਂ ਕਰਨ ਉਤੇ ਖ਼ਰਚਿਆ ਜਾਵੇਗਾ। ਅਗਲੇ ਤਿੰਨ ਸਾਲਾਂ ਵਿਚ ਸੜਕਾਂ ਨੂੰ ਫੋਰ ਲਾਈਨ ਕਰ ਦਿੱਤਾ ਜਾਵੇਗਾ। ਇਸ ਤੋਂ ਬਿਨ•ਾਂ ਅਸੀਂ ਸਾਰੇ ਸਟੇਟ ਹਾਈਵੇਜ਼ ਨੂੰ ਵੀ ਚਾਰ ਲਾਈਨ ਕਰਨ ਲੱਗੇ ਹਾਂ। ਸਾਰੇ ਪੰਜਾਬ ਵਿਚ ਰੋਡਾਂ ਉਤੇ ਸਾਈਨਿੰਗ ਤੇ ਰਿਫਾਲਟਰ ਲੱਗਣਗੇ। 150 ਹਾਈਵੇ ਪੈਟਰੋਲ ਸੈਂਟਰ ਬਣਾਏ ਜਾਣਗੇ ਜਿਨ•ਾਂ ਵਿਚ ਐਂਬੂਲੈਂਸ, ਹਾਈਵੇ ਪੈਟਰੋਲ ਵਹੀਕਲਜ ਸਮੇਤ ਸਾਰੇ ਪ੍ਰਬੰਧ ਹੋਣਗੇ। ਉਨ•ਾਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਗਈ 108 ਡਾਇਲ ਸਰਵਿਸ ਦੇ ਚੰਗੇ ਨਤੀਜੇ ਆਏ ਹਨ। 6 ਮਹੀਨਿਆਂ ਵਿਚ 15 ਹਜ਼ਾਰ ਲੋਕਾਂ ਨੂੰ ਇਸ ਸਰਵਿਸ ਰਾਹੀਂ ਐਂਬੂਲੈਂਸਾਂ ਨੇ ਹਸਪਤਾਲ ਪਹੁੰਚਾਇਆ ਹੈ।

ਸੜਕ ਹਾਦਸੇ ਰੋਕਣ ਬਾਰੇ ਮਤੇ ਉਤੇ ਬੋਲਦਿਆਂ ਕਾਂਗਰਸੀ ਵਿਧਾਇਕ  ਚਰਨਜੀਤ ਚੰਨੀ ਨੇ ਕਿਹਾ ਕਿ ਅੱਤਵਾਦ ਵਿਚ ਵੀ ਇੰਨੇ ਬੰਦੇ ਨਹੀਂ ਮਰੇ ਜਿੰਨੇ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਦੂਜੇ ਨੰਬਰ ਉਤੇ ਆਉਂਦੀ ਹੈ। ਸਾਡੇ ਅਨੇਕਾਂ ਸੀਨੀਅਰ ਲੀਡਰ ਤੇ ਪੱਤਰਕਾਰਾਂ ਦੀਆਂ ਜਾਨਾਂ ਵੀ ਸੜਕ ਹਾਦਸਿਆਂ ਵਿਚ ਹੀ ਗਈਆਂ ਹਨ। ਸ੍ਰੀ ਚੰਨੀ ਨੇ ਸੁਝਾਅ ਦਿੱਤਾ ਕਿ ਪੰਜਾਬ ਦੇ ਸਕੂਲਾਂ ਵਿਚ ਡਰਾਈਵਿੰਗ ਨਿਯਮਾਂ ਸਬੰਧੀ ਇੱਕ ਵਿਸ਼ਾ ਹੋਣਾ ਚਾਹੀਦਾ ਹੈ ਅਤੇ ਡਰਾਈਵਰ ਦੇ ਲਾਇਸੰਸ ਲਈ ਟ੍ਰੇਨਿੰਗ ਜ਼ਰੂਰੀ ਹੋਣੀ ਚਾਹੀਦੀ ਹੈ। ਇਸ ਸੁਝਾਅ ਉਤੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲਾਂ ਵਿਚ ਡਰਾਈਵਿੰਗ ਨਿਯਮਾਂ ਸਬੰਧੀ ਵਿਸ਼ਾ ਲਾਗੂ ਕਰ ਦਿੱਤਾ ਗਿਆ ਹੈ। ਸ੍ਰੀ ਚੰਨੀ ਤੋਂ ਬਾਅਦ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਵੀ ਸੁਝਾਅ ਰੱਖਿਆ ਕਿ ਸੜਕਾਂ ਉਤੇ ਵੱਡੇ ਵੱਡੇ ਅੱਖਰਾਂ ਵਿਚ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਹੋਣੀ ਚਾਹੀਦੀ ਹੈ। ਇਸ ਬਾਰੇ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵਾੜਿੰਗ ਨੇ ਵੀ ਸੜਕ ਹਾਦਸਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਤੇ ਸੜਕ ਹਾਦਸਿਆਂ ਵਿਚ ਜ਼ਖਮੀ ਹੋਏ ਵਿਅਕਤੀਆਂ ਦੀ ਮੌਕੇ ਉਤੇ ਮਦਦ ਕਰਨ ਵਾਲਿਆਂ ਨੂੰ ਸਨਮਾਨਤ ਕਰਨ ਦਾ ਸੁਝਾਅ ਦਿੱਤਾ। ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਨੇ ਵੀ ਕਿਹਾ ਕਿ ਹਾਦਸਾ ਕਰਨ ਵਾਲੇ ਵਿਅਕਤੀਆਂ ਦੀ ਥਾਣੇ ਵਿਚ ਮੌਕੇ ਉਤੇ ਹੁੰਦੀ ਜ਼ਮਾਨਤ ਦੀ ਪ੍ਰੀਕਿਰਿਆ ਬੰਦ ਕੀਤੀ ਜਾਵੇ ਤੇ ਮੌਕੇ ਉਤੇ ਜ਼ਮਾਨ ਨਾ ਲਈ ਜਾਵੇ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੀ ਸੁਝਾਅ ਦਿੰਦਿਆਂ ਕਿਹਾ ਕਿ ਟੋਰਾਮਾ ਸੈਂਟਰਾਂ ਦੀ ਪੰਜਾਬ ਵਿਚ ਵੱਡੀ ਘਾਟ ਹੈ। ਜਲੰਧਰ ਤੇ ਅੰਮ੍ਰਿਤਸਰ ਤਾਈ ਕੋਈ ਟੋਰਾਮਾ ਸੈਂਟਰ ਨਹੀਂ ਹੈ, ਜਿਸ ਕਾਰਨ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੇ ਨੇ ਵੀ ਸੁਝਾਅ ਦਿੱਤਾਂ ਕਿ ਸੜਕ ਹਾਦਸਿਆਂ ਲਈ ਬੱਸਾਂ ਦੀ ਸਪੀਡ ਲਿਮਟ ਘਟਾਈ ਤੇ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ।
ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਸੁਝਾਅ ਦਿੰਦਿਆਂ ਕਿਹਾ ਕਿ ਸੜਕਾਂ ਦੁਆਲੇ ਖੁੱਲ•ੇ ਠੇਕੇ ਬੰਦ ਹੋਣੇ ਚਾਹੀਦੇ ਹਨ । ਰਣਦੀਪ ਨਾਭਾ ਨੇ ਵੀ ਸਪੀਡ ਬਰੇਕਰ ਲਾਉਣ ਦਾ ਸੁਝਾਅ ਦਿੱਤਾ। ਗੁਰਇਕਬਾਲ ਕੌਰ ਨੇ ਸਕੂਲਾਂ ਨੇੜੇ ਟ੍ਰੈਫਿਕ ਘੱਟ ਕਰਨ ਦਾ ਸੁਝਾਅ ਦਿੱਤਾ।

Facebook Comment
Project by : XtremeStudioz