Close
Menu

ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

-- 03 August,2015

ਕੈਲਗਰੀ- ਇੱਥੇ ਵਾਪਰੇ ਇਕ ਸੜਕ ਹਾਦਸੇ ‘ਚ 22 ਸਾਲਾ ਪੰਜਾਬੀ ਨੌਜਵਾਨ ਗੁਰਿੰਦਰ ਧਾਲੀਵਾਲ ਦੀ ਮੌਤ ਹੋ ਗਈ। ਇਹ ਹਾਦਸਾ ਸੈਡਲਰਿਜ ਖੇਤਰ ‘ਚ ਵਾਪਰਿਆ। ਪ੍ਰਾਪਤ ਵੇਰਵੇ ਅਨੁਸਾਰ ਧਾਲੀਵਾਲ ਦੀ ਕਾਰ ਸੰਘਣੀ ਵਸੋਂ ਵਾਲੇ ਇਲਾਕੇ ਸੈਡਲਰਿਜ ਲੇਕ ਦੇ ਪਾਣੀ ‘ਚ ਜਾ ਡਿੱਗੀ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਧਾਲੀਵਾਲ ਨੂੰ ਗੈਰੀ ਦੇ ਨਾਂਅ ਨਾਲ ਵੀ ਸੱਦਿਆ ਜਾਂਦਾ ਸੀ। ਉਸ ਦਾ ਪੰਜਾਬ ਵਿਚਲਾ ਪਿੰਡ ਲੀਲਾ ਮੇਘ ਸਿੰਘ ਹੈ ਜੋ ਜਗਰਾਉਂ ਨੇੜੇ ਪੈਂਦਾ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਬੇਟਾ ਤੇ ਦੋ ਭੈਣਾਂ ਦਾ ਭਰਾ ਸੀ। ਮ੍ਰਿਤਕ ਦਾ ਪਿਤਾ ਗੁਰਮੇਲ ਸਿੰਘ ਧਾਲੀਵਾਲ ਵਰਕ ਪਰਮਿਟ ‘ਤੇ ਇੱਥੇ ਆਇਆ ਸੀ ਤੇ ਬਾਅਦ ‘ਚ ਉਸ ਨੇ ਆਪਣਾ ਸਾਰਾ ਪਰਿਵਾਰ ਵੀ ਇੱਥੇ ਸੱਦ ਲਿਆ ਸੀ।

Facebook Comment
Project by : XtremeStudioz