Close
Menu

ਸੰਗਾਕਾਰਾ ਵੱਲੋਂ ਟੈਸਟ ਕ੍ਰਿਕਟ ’ਚ 12,000 ਦੌੜਾਂ ਪੂਰੀਆਂ

-- 04 January,2015

ਵੈਲਿੰਗਟਨ: ਸ੍ਰੀਲੰਕਾ ਦਾ ਸਟਾਰ ਬੱਲੇਬਾਜ਼ ਕੁਮਾਰ ਸੰਗਾਕਾਰਾ, ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚ ਪੰਜ ਦੌੜਾਂ ਦੇ ਨਿੱਜੀ ਸਕੋਰ ’ਤੇ ਟੈਸਟ ਕ੍ਰਿਕਟ ਵਿੱਚ 12000 ਦੌੜਾਂ ਪੂਰੀਆਂ ਕਰਨ ਵਾਲਾ ਵਿਸ਼ਵ ਦਾ ਪੰਜਵਾਂ ਬੱਲੇਬਾਜ਼ ਬਣ ਗਿਆ। ਸੰਗਾਕਾਰਾ ਨੇ ਨਿਊਜ਼ੀਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਦੀ ਸ਼ੁਰੂਆਤ 11988 ਦੌੜਾਂ ਨਾਲ ਕੀਤੀ ਸੀ। ਕਰਾਇਸਟਚਰਚ ਵਿੱਚ ਖੇਡੇ ਪਹਿਲੇ ਟੈਸਟ ਵਿੱਚ ਉਹ 6 ਤੇ 1 ਦੌੜ ਦੀ ਪਾਰੀ ਹੀ ਖੇਡ ਸਕਿਆ ਸੀ। ਸੰਨ 2000 ਵਿੱਚ ਟੈਸਟ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੰਗਾਕਾਰਾ ਨੇ 130 ਟੈਸਟ ਮੈਚਾਂ ਵਿੱਚ 37 ਸੈਂਕੜਿਆਂ ਦੀ ਮਦਦ ਨਾਲ 58 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਉਸ ਦਾ ਸਰਵੋਤਮ ਪ੍ਰਦਰਸ਼ਨ ਨਿਊਜ਼ੀਲੈਂਡ ਖ਼ਿਲਾਫ਼ 319 ਦੌੜਾਂ ਦਾ ਹੈ। ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਸੰਗਾਕਾਰਾ ਤੋਂ ਉਪਰ ਸਚਿਨ ਤੇਂਦੁਲਕਰ (15921), ਰਿੰਕੀ ਪੌਂਟਿੰਗ (13378), ਜਾਕ ਕੈਲਿਸ (13289) ਤੇ ਰਾਹੁਲ ਦਰਾਵਿੜ (13288) ਦਾ ਨੰਬਰ ਆਉਂਦਾ ਹੈ।

Facebook Comment
Project by : XtremeStudioz