Close
Menu

ਸੰਘ ਨਾਲ ਜੁੜੀ ਵਰਕਰਜ਼ ਜਥੇਬੰਦੀ ਮੋਦੀ ਸਰਕਾਰ ਨੂੰ ਘੇਰਨ ਦੇ ਰੌਂਅ ‘ਚ

-- 19 February,2015

ਨਵੀਂ ਦਿੱਲੀ, ਮੋਦੀ ਸਰਕਾਰ ਇਨ੍ਹੀਂ ਦਿਨੀਂ ਆਰ ਐਸ ਐਸ ਨਾਲ ਸਬੰਧਤ ਇਕ ਵਰਕਰ ਯੂਨੀਅਨ ਦੇ ਹਮਲੇ ਦੀ ਮਾਰ ਹੇਠ ਹੈ, ਜਿਸ ਨੇ ਇਸ ਉੱਤੇ ਦੋਸ਼ ਲਾਏ ਹਨ ਕਿ ਇਹ ਕਾਰਪੋਰੇਟ ਸੈਕਟਰ ਨੂੰ ਬੇਕਾਇਦਾ ਤੇ ਬੋਲੋੜੀ ਤਵੱਜੋ ਤੇ ਅਹਿਮੀਅਤ ਦੇ ਰਹੀ ਹੈ ਅਤੇ ਸਮਾਜਿਕ ਖੇਤਰ ਦੀ ਮੁਜਰਮਾਨਾ ਢੰਗ ਨਾਲ ਅਣਦੇਖੀ ਕਰ ਰਹੀ ਹੈ ਅਤੇ ਇਸ ਤਰ੍ਹਾਂ ਆਰਥਿਕ ਤੇ ਲੇਬਰ ਫਰੰਟ ‘ਤੇ ਗਲਤ ਲੀਹ ਉੱਤੇ  ਪਈ ਹੋਈ ਹੈ।
ਸੰਘ ਨਾਲ ਜੁੜੀ ਜਥੇਬੰਦੀ ਭਾਰਤੀ ਮਜ਼ਦੂਰ ਸੰਘ (ਬੀ ਐਮ ਐਸ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇਕ ਪੱਤਰ ਵਿੱਚ ਕਿਹਾ ਹੈ ਕਿ ਕੁਝ ਹੀ ਮਹੀਨਿਆਂ ਵਿੱਚ ਸਰਕਾਰ ਨੇ ਖੁਦ ਹੀ ਕਾਮਿਆਂ, ਆਮ ਆਦਮੀ, ਹੇਠਲੇ ਮੱਧ ਵਰਗ; ਕਿਸਾਨਾਂ, ਪੇਂਡੂਆਂ ਤੇ ਕਬਾਇਲੀ ਲੋਕਾਂ ਸਮੇਤ ਸਮਾਜਿਕ ਖੇਤਰ ਨੂੰ  ‘ਨਿਰਾਸ਼’ ਕਰ ਦਿੱਤਾ ਹੈ।  ਮਜ਼ਦੂਰ ਸੰਘ ਨੇ ਕਿਰਤ ਤੇ ਆਰਥਿਕ ਸੁਧਾਰਾਂ ਨੂੰ ਮੁਲਕ ਦੇ ਹਿੱਤਾਂ ਦੇ ਉਲਟ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਹ ਸਾਰਾ ਕੁਝ ”ਦੇਸ਼ ਦੀ ਦੌਲਤ ਨੂੰ ਕਾਰਪੋਰੇਟ ਦੀ ਝੋਲੀ ਪਾਉਣ” ਦੇ ਤੁੁੱਲ ਹੈ। ਜਥੇਬੰਦੀ ਮੁਤਾਬਕ ”ਸਰਕਾਰ ਕਾਰਪੋਰੇਟ ਸੈਕਟਰ ਨੂੰ ਬੇਲੋੜੀ ਅਹਿਮੀਅਤ ਦੇ ਰਹੀ ਹੈ।

Facebook Comment
Project by : XtremeStudioz