Close
Menu

ਸੰਜੇ ਦੱਤ ਦੀ ਸਜ਼ਾ ਮੁਅਾਫ਼ ਕਰਨ ਦੀ ਅਪੀਲ ਰਾਜਪਾਲ ਵੱਲੋਂ ਰੱਦ

-- 25 September,2015

ਮੁੰਬੲੀ, 25 ਸਤੰਬਰ
ਮਹਾਰਾਸ਼ਟਰ ਦੇ ਰਾਜਪਾਲ ਚੌਧਰੀ ਵਿਦਿਅਾ ਸਾਗਰ ਰਾਓ ਨੇ 1993 ਦੇ ਮੁੰਬੲੀ ਲਡ਼ੀਵਾਰ ਬੰਬ ਧਮਾਕਿਅਾਂ ਦੇ ਦੋਸ਼ੀ ਅਦਾਕਾਰ ਸੰਜੇ ਦੱਤ ਦੀ ਬਾਕੀ ਰਹਿੰਦੀ ਸਜ਼ਾ ਨੂੰ ਮੁਅਾਫ਼ ਕਰਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ।  ਅਧਿਕਾਰੀ ਨੇ ਕਿਹਾ ਕਿ ਰਾਜਪਾਲ ਨੇ ਗ੍ਰਹਿ ਵਿਭਾਗ ਤੋਂ ਸਲਾਹ ਲੈ ਕੇ ਸਜ਼ਾ ਮੁਅਾਫ਼ ਨਾ ਕਰਨ ਦਾ ਫ਼ੈਸਲਾ ਲਿਅਾ ਹੈ। ਗ੍ਰਹਿ ਵਿਭਾਗ ਨੇ ਕਿਹਾ ਸੀ ਕਿ ਸੰਜੇ ਦੱਤ ਨੂੰ ਸੁਪਰੀਮ ਕੋਰਟ ਨੇ ਸਜ਼ਾ ਸੁਣਾੲੀ ਹੈ ਅਤੇ ਜੇ ਕਰ ਬਾਕੀ ਰਹਿੰਦੀ ਸਜ਼ਾ ਮੁਅਾਫ਼ ਕਰ ਦਿੱਤੀ ਜਾਂਦੀ ਹੈ ਤਾਂ ੲਿਹ ਗ਼ਲਤ ਰਵਾੲਿਤ ਪੈ ਜਾੲੇਗੀ।  ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਸੰਜੇ ਦੱਤ ਦੀ ਸਜ਼ਾ ਮੁਅਾਫ਼ ਕਰਨ ਦੀ ਅਪੀਲ ਪਾੲੀ ਸੀ ਅਤੇ ਦਲੀਲ ਦਿੱਤੀ ਸੀ ਕਿ ੳੁਹ ‘ਅਤਿਵਾਦੀ’ ਨਹੀਂ ਹੈ ਅਤੇ ਸਿਰਫ਼ ਗ਼ਲਤੀ ਕੀਤੀ ਹੈ।  ਸੰਜੇ ਦੱਤ ਨੂੰ ਪੰਜ ਸਾਲਾਂ ਦੀ ਸਜ਼ਾ ਸੁਣਾੲੀ ਗੲੀ ਸੀ। ੳੁਸ ਨੇ 1996 ’ਚ 18 ਮਹੀਨਿਅਾਂ ਦੀ ਸਜ਼ਾ ਭੁਗਤ ਲੲੀ ਸੀ ਅਤੇ ੳੁਹ ਜ਼ਮਾਨਤ ’ਤੇ ਬਾਹਰ ਅਾ ਗਿਅਾ ਸੀ। 2013 ’ਚ ਸੁਪਰੀਮ ਕੋਰਟ ਵੱਲੋਂ ਪੰਜ ਸਾਲ ਦੀ ਸਜ਼ਾ ਸੁਣਾੲੇ ਜਾਣ ਤੋਂ ਬਾਅਦ ਪਹਿਲਾਂ ਕੱਟੀ ਸਜ਼ਾ ਦੇ 18 ਮਹੀਨੇ ਘੱਟ ਗੲੇ ਸਨ ਅਤੇ ਹੁਣ ਤਕ ੳੁਹ ਕਰੀਬ 30 ਮਹੀਨਿਅਾਂ ਦੀ ਸਜ਼ਾ ਭੁਗਤ ਚੁੱਕਿਅਾ ਹੈ। ੳੁਂਜ ਸੰਜੇ ਦੱਤ ਦੀ ਸਜ਼ਾ ਅਗਲੇ ਸਾਲ ਫਰਵਰੀ ’ਚ ਮੁਕੰਮਲ ਹੋਣੀ ਹੈ।  ਸ੍ਰੀ ਕਾਟਜੂ ਨੇ ਸੰਜੇ ਦੱਤ ਦੇ ਨਾਲ ਸਹਿ ਦੋਸ਼ੀ ਜ਼ੈਬੁਨਿਸਾ ਕਾਜ਼ੀ ਦੀ ਸਜ਼ਾ ਮੁਅਾਫ਼ੀ ਦੀ ਵੀ ਮੰਗ ਕੀਤੀ ਹੈ।

Facebook Comment
Project by : XtremeStudioz