Close
Menu

ਸੰਜੇ ਦੱਤ ਨੂੰ ਮਿਲੀ ਪੈਰੋਲ

-- 02 October,2013

ਮੁੰਬਈ- ਮੁੰਬਈ ‘ਚ 1993 ਵਿਚ ਹੋਏ ਬੰਬ ਧਮਾਕਿਆਂ ਦੌਰਾਨ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ ਪੁਣੇ ਦੀ ਯਰਵੜਾ ਜੇਲ ਵਿਚ ਬੰਦ ਅਭਿਨੇਤਾ ਸੰਜੇ ਦੱਤ ਦੀ ਪੈਰੋਲ ਨੂੰ ਮਨਜ਼ੂਰੀ ਮਿਲ ਗਈ ਹੈ। ਮਨਜ਼ੂਰੀ ਮਿਲਣ ਦੇ ਬਾਅਦ ਸੰਜੇ ਦੱਤ ਜੇਲ ਤੋਂ ਬਾਹਰ ਆ ਗਿਆ ਹੈ ਅਤੇ ਪੁਣੇ ਦੀ ਯਰਵੜਾ ਜੇਲ ਤੋਂ ਆਪਣੇ ਘਰ ਲਈ ਰਵਾਨਾ ਹੋ ਗਿਆ ਹੈ। ਸੰਜੇ ਨੇ ਇਲਾਜ ਦਾ ਹਵਾਲਾ ਦਿੰਦੇ ਹੋਏ ਕੋਰਟ ਨੂੰ ਪੈਰੋਲ ਦੀ ਗੁਹਾਰ ਲਾਈ ਸੀ। ਉਸ ਨੂੰ ਜੇਲ ਤੋਂ14 ਦਿਨ ਦੀ ਛੁੱਟੀ ਮਿਲੀ ਹੈ।
ਜ਼ਿਕਰਯੋਗ ਹੈ ਕਿ ਸੰਜੇ ਦੱਤ ਗੈਰ ਕਾਨੂੰਨੀ ਹਥਿਆਰ ਰੱਖਣ ਦਾ ਦੋਸ਼ੀ ਪਾਇਆ ਗਿਆ ਸੀ। ਸੁਪਰੀਮ ਕੋਰਟ ਨੇ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਉਹ 18 ਮਹੀਨੇ ਜੇਲ ਦੀ ਸਜ਼ਾ ਕੱਟ ਚੁੱਕਾ ਹੈ। ਅਜੇ ਬਾਕੀ ਬਚੇ ਸਾਢੇ ਤਿੰਨ ਸਾਲ ਦੀ ਸਜ਼ਾ ਸੰਜੇ ਦੱਤ ਕੱਟ ਰਿਹਾ ਹੈ। ਦੱਤ ਨੂੰ 22 ਮਈ ਨੂੰ ਮੁੰਬਈ ਦੇ ਆਰਥਰ ਰੋਡ ਜੇਲ ਤੋਂ ਪੁਣੇ ਦੀ ਯਰਵੜਾ ਜੇਲ ਵਿਚ ਭੇਜ ਦਿੱਤਾ ਗਿਆ ਸੀ।
ਮੁੰਬਈ ਵਿਚ ਸਾਲ 1993 ਵਿਚ ਹੋਏ ਬੰਬ ਧਮਾਕਿਆਂ ਦੌਰਾਨ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਸੰਜੇ ਦੱਤ ਨੇ 16 ਮਈ ਨੂੰ ਟਾਡਾ ਅਦਾਲਤ ਵਿਚ ਆਤਮਸਮਰਪਣ ਕੀਤਾ ਸੀ।

Facebook Comment
Project by : XtremeStudioz