Close
Menu

ਸੰਜੇ ਦੱਤ ਮੁੜ ਜੇਲ੍ਹ ਪੁੱਜਿਆ

-- 10 January,2015

ਮੁੰਬਈ,
ਫਰਲੋ੍ਹ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਅਦਾਕਾਰ ਸੰਜੇ ਦੱਤ ਅੱਜ ਵਾਪਸ ਪੁਣੇ ਦੀ ਯਰਵਦਾ ਜੇਲ੍ਹ ਪੁੱਜ ਗਿਆ। ਸੰਜੇ ਦੱਤ ਨੂੰ 24 ਦਸੰਬਰ ਨੂੰ ਰਿਹਾਅ ਕੀਤਾ ਗਿਆ ਸੀ ਅਤੇ ਉਸ ਨੇ ਸਿਹਤ ਦੀ ਮਾੜੀ ਹਾਲਤ ਦੇ ਆਧਾਰ ‘ਤੇ ਫਰਲੋ੍ਹ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ ਸੀ।
ਇਸ ਦੀ ਤਸਦੀਕ ਲਈ ਇਹ ਅਰਜ਼ੀ ਮੁੰਬਈ ਦੇ ਸਬੰਧਤ ਪੁਲੀਸ ਸਟੇਸ਼ਨ ਕੋਲ ਭੇਜੀ ਗਈ ਸੀ ਅਤੇ ਪੁਲੀਸ ਨੇ ‘ਹਾਂ-ਪੱਖੀ’ ਰਿਪੋਰਟ ਨਹੀਂ ਭੇਜੀ ਜਿਸ ਕਰਕੇ ਅਰਜ਼ੀ ਰੱਦ ਕਰ ਦਿੱਤੀ ਗਈ। ਡੀਆਈਜੀ (ਜੇਲ੍ਹਾਂ) ਰਾਜੇਂਦਰ ਧਮਾਨੇ ਨੇ ਪੀਟੀਆਈ ਨੂੰ ਦੱਸਿਆ, ”ਮੁਕਾਮੀ ਪੁਲੀਸ ਨੇ ਮਿਆਦ ਵਧਾਉਣ ਬਾਰੇ ਹਾਂਦਰੂ ਰਿਪੋਰਟ ਨਹੀਂ ਦਿੱਤੀ। ਪਲੀਸ ਮਹਿਸੂਸ ਕਰਦੀ ਹੈ ਕਿ ਉਸ ਦੇ ਇਲਾਜ ਲਈ ਫਰਲ੍ਹੋ ਵਿੱਚ ਵਾਧੇ ਦੀ ਲੋੜ ਨਹੀਂ ਹੈ ਜਿਸ ਕਰਕੇ ਮੈਂ ਅਰਜ਼ੀ ਰੱਦ ਕਰ ਦਿੱਤੀ ਹੈ।”
ਪੁਣੇ ਲਈ ਰਵਾਨਾ ਹੋਣ ਤੋਂ ਪਹਿਲਾਂ ਸੰਜੇ ਦੱਤ ਨੇ ਪੱਤਰਕਾਰਾਂ ਨੂੰ ਦੱਸਿਆ, ”ਤੁਸੀਂ (ਮੀਡੀਆ) ਨੇ ਹਊਆ ਬਣਾ ਦਿੱਤਾ… ਕਿ ਮੈਂ ਫਿਲਮੀ ਹਸਤੀ ਹਾਂ। ਮੈਂ ਪਿਛਲੇ 22 ਸਾਲਾਂ ਤੋਂ ਦੇਸ਼ ਦੇ ਕਾਨੂੰਨ ਦਾ ਪਾਲਣਾ ਕਰਦਾ ਆ ਰਿਹਾ ਹਾਂ ਅਤੇ ਜੇਲ੍ਹ ਅਧਿਕਾਰੀਆਂ ਅਤੇ ਨੇਮਾਂ ਦਾ ਪਾਲਣ ਕਰਦਾ ਰਿਹਾ ਹਾਂ। ਹੁਣ ਵੀ ਮੈਂ ਆਤਮ-ਸਮਰਪਣ ਕਰਨ ਜਾ ਰਿਹਾ ਹਾਂ।”

Facebook Comment
Project by : XtremeStudioz