Close
Menu

ਸੰਨੀ ਵਰਗੇ ਕੰਮ ਨਹੀਂ ਕਰਾਂਗੀ : ਡਾਇਨਾਮਾਈਟ

-- 10 November,2013

ਜਦੋਂ ਤੋਂ ਖ਼ਬਰ ਆਈ ਹੈ ਕਿ ਬਾਲੀਵੁੱਡ ਕਾਮੇਡੀ ਥ੍ਰਿਲਰ ‘ਚਲ ਡਾਕਟਰ ਡਾਕਟਰ ਖੇਲੇਂ’ ਵਿਚ ਬ੍ਰਿਟਿਸ਼ ਪੋਰਨ ਸਟਾਰ ਸ਼ਾਂਤੀ ਡਾਇਨਾਮਾਈਟ ਇਕ ਹੌਟ ਆਈਟਮ ਨੰਬਰ ‘ਤੇ ਠੁਮਕੇ ਲਗਾਉਣ ਵਾਲੀ ਹੈ ਤਾਂ ਉਸ ਤੋਂ ਪਹਿਲਾਂ ਬਾਲੀਵੁੱਡ ਵਿਚ ਕਦਮ ਰੱਖ ਚੁੱਕੀ ਸੰਨੀ ਲਿਓਨ ਨਾਲ ਉਸ ਦੀ ਤੁਲਨਾ ਹੋਣੀ ਸੁਭਾਵਿਕ ਹੀ ਸੀ। ਇਸ ਬਾਰੇ ਸ਼ਾਂਤੀ ਤੋਂ ਪੁੱਛਣ ‘ਤੇ ਉਸ ਦਾ ਵੀ ਇਹੀ ਕਹਿਣਾ ਸੀ, ”ਇਹ ਤਾਂ ਜ਼ਾਹਿਰ ਹੈ ਕਿ ਦੋ ਖੂਬਸੂਰਤ ਔਰਤਾਂ ਇਕੱਠੀਆਂ ਖੜ੍ਹੀਆਂ ਹੋ ਜਾਣ ਤਾਂ ਉਨ੍ਹਾਂ ਦੀ ਇਕ-ਦੂਜੀ ਨਾਲ ਤੁਲਨਾ ਹੋਵੇਗੀ ਹੀ। ਸੰਨੀ ਦਾ ਆਪਣਾ ਸਟਾਈਲ ਹੈ, ਜਦੋਂਕਿ ਮੇਰਾ ਸਟਾਈਲ ਵੱਖਰਾ ਹੈ। ਮੈਂ ਉਹ ਚੀਜ਼ਾਂ ਨਹੀਂ ਕਰਾਂਗੀ, ਜੋ ਸੰਨੀ ਕਰ ਰਹੀ ਹੈ। ਲੋਕਾਂ ਨੂੰ ਦਿਖਾਉਣ ਲਈ ਮੇਰੇ ਕੋਲ ਆਪਣੀ ਕਲਾ ਹੈ।” ਉਸ ਨੂੰ ਆਪਣੀ ਆਲੋਚਨਾ ‘ਤੇ ਕੋਈ ਚਿੰਤਾ ਨਹੀਂ ਹੁੰਦੀ ਕਿਉਂਕਿ ਉਸ ਅਨੁਸਾਰ ਹਰ ਕਿਸੇ ਨੂੰ ਆਪਣੇ ਵਿਚਾਰ ਜ਼ਾਹਿਰ ਕਰਨ ਦਾ ਹੱਕ ਹੈ। ਉਹ ਕਹਿੰਦੀ ਹੈ, ”ਕਿਉਂਕਿ ਮੈਂ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੀ ਹਾਂ ਤਾਂ ਹਰ ਵਿਅਕਤੀ ਮੇਰੇ ਕੰਮ ਦੀ ਸਮੀਖਿਆ ਕਰ ਸਕਦਾ ਹੈ ਪਰ ਅਜਿਹਾ ਸਿਰਫ ਮੇਰਾ ਕੰਮ ਦੇਖਣ ਤੋਂ ਬਾਅਦ ਹੀ ਹੋਣਾ ਚਾਹੀਦੈ ਕਿਉਂਕਿ ਮੈਂ ਹਮੇਸ਼ਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤਾਂ ਆਲੋਚਨਾ ਦਾ ਸਵਾਗਤ ਕਰਨਾ ਤਾਂ ਬਣਦਾ ਹੀ ਹੈ।”
ਵਰਣਨਯੋਗ ਹੈ ਕਿ ਸ਼ਾਂਤੀ ਨੂੰ ਆਪਣੀ ਸੈਕਸ ਅਪੀਲ ਅਤੇ ਬ੍ਰਿਟੇਨ ਦੇ ਇਕ ਐਡਲਟ ਟੀ. ਵੀ. ਚੈਟ ਸ਼ੋਅ ਲਈ ਜਾਣਿਆ ਜਾਂਦਾ ਹੈ। ਯੂਗਾਂਡਾ ਦੇ ਕੰਪਾਲਾ ਵਿਚ ਪੈਦਾ ਹੋਈ ਸ਼ਾਂਤੀ ਆਪਣੀ ਇਕ ਪ੍ਰੋਡਕਸ਼ਨ ਕੰਪਨੀ ਚਲਾਉਂਦੀ ਹੈ। ਉਸ ਨੇ ਕੁਝ ਡਾਂਸ ਵੀਡੀਓ ਵੀ ਕੋਰੀਓਗ੍ਰਾਫ ਕੀਤੇ ਹਨ। ਉਸ ਦੇ ਡਾਂਸ ਵੀਡੀਓ ਦੇਖਣ ਤੋਂ ਬਾਅਦ ਹੀ ਨਿਰਦੇਸ਼ਕ ਸੌਰਭ ਮਲਿਕ ਨੇ ਆਈਟਮ ਨੰਬਰ ਲਈ ਉਸ ਨਾਲ ਸੰਪਰਕ ਕੀਤਾ। ਫ਼ਿਲਮ ‘ਚਲ ਡਾਕਟਰ  ਡਾਕਟਰ ਖੇਲੇਂ’ ਮੈਡੀਕਲ ਕਾਲਜ ਦੇ ਵਿਦਿਆਰਥੀਆਂ ‘ਤੇ ਆਧਾਰਿਤ ਹੈ।

Facebook Comment
Project by : XtremeStudioz