Close
Menu

‘ਸੰਬੰਧਾਂ ਦੇ ਮਾਮਲੇ ‘ਚ ਮੈਂ ਕਾਫੀ ਰਵਾਇਤੀ ਹਾਂ’- ਰਣਵੀਰ ਸਿੰਘ

-- 16 November,2016
ਮੁੰਬਈ—ਬਾਲੀਵੁੱਡ ਅਭਿਨੇਤਾ ਰਣਬੀਰ ਸਿੰਘ ਵੱਡੇ ਪਰਦੇ ‘ਤੇ ਦੀਪਿਕਾ ਪਾਦੂਕੋਣ ਤੋਂ ਲੈ ਕੇ ਵਾਣੀ ਕਪੂਰ ਤੱਕ ਆਪਣੀ ਅਭਿਨੇਤਰੀਆਂ ਨਾਲ ਰੋਮਾਂਚਕ ਸਕ੍ਰੀਨ ਸ਼ੇਅਰ ਕਰਦੇ ਪਰ ਜਦੋ ਗੱਲ ਸੰਬੰਧਾਂ ਦੀ ਕੀਤੀ ਜਾਵੇ ਤਾਂ ਉਹ ਕਾਫੀ ਰਵਾਇਤੀ ਹੋ ਜਾਂਦੇ ਹਨ।
ਪਿਛਲੀ ਰਾਤ ‘ਬੇਫਿਕਰੇ’ ਦੇ ਗੀਤ ਲਾਂਚਿੰਗ ਪ੍ਰੋਗਰਾਮ ‘ਚ ਰਣਬੀਰ ਨੇ ਕਿਹਾ, ”ਇਕ ਰੂਮਾਨੀ ਰਿਸ਼ਤੇ ਦੇ ਕਈ ਪਰਤਾਂ ਹੁੰਦੀਆਂ ਹਨ। ਇਸ ਨੂੰ ਇਕ ਡੱਬੇ ‘ਚ ਨਹੀਂ ਪਾ ਸਕਦੇ। ਅੱਜ ਜਿਸ ਤਰ੍ਹਾਂ ਨਾਲ ਸੰਬੰਧ ਦਿਖਾਈ ਦੇ ਰਹੇ ਹਨ, ਉਨ੍ਹਾਂ ‘ਚ ਦੂਰ-ਦੂਰ ਦਾ ਫਰਕ ਹੈ। ਮੈਂ ਉਸ ਸਮੇਂ ‘ਚ ਵੱਡਾ ਹੋਇਆ ਹਾਂ ਜਦੋ ਸ਼ੋਸ਼ਲ ਮੀਡੀਆ ਦਾ ਪ੍ਰਯੋਗ ਉਨ੍ਹਾਂ ਜ਼ਿਆਦਾ ਨਹੀਂ ਸੀ। ਮੈਂ ਸੰਬੰਧਾਂ ਦੇ ਮਾਮਲੇ ‘ਚ ਬਹੁਤ ਰਵਾਇਤੀ ਹਾਂ। ਸਾਡੀਆਂ ਫਿਲਮਾਂ ਅੱਜ ਦੇ ਸਮੇਂ ਦੇ ਜਵਾਨ ਦਿਲ-ਦਿਮਾਗ ਨੂੰ ਦਿਖਾਉਂਦੇ ਹਨ।”
‘ਬੇਫਿਕਰੇ’ ‘ਚ ਰਣਬੀਰ ਦੀ ਸਹਿ-ਅਦਾਕਾਰਾ ਵਾਣੀ ਦਾ ਕਹਿਣਾ ਹੈ, ”ਜਦੋ ਸੰਬੰਧਾਂ ਦੀ ਗੱਲ ਆਉਂਦੀ ਹੈ ਤਾਂ ਰਵਾਇਤੀ ਹੋ ਜਾਂਦੀ ਹੈ। ਮੈਂ ਨਾ ਤਾਂ ਕੁਝ ਉਮੀਦ ਕਰਦੀ ਹੈ ਅਤੇ ਨਾ ਕੋਈ ਮੰਗ ਰੱਖਦੀ ਹੈ।” ਇਸ ਤੋਂ ਇਲਾਵਾ ਰਣਵੀਰ ਨੇ ਇਹ ਵੀ ਕਿਹਾ, ਉਹ ਨਵੇਂ ਜ਼ਮਾਨੇ ਦੇ ਨਿਰਦੇਸ਼ਕ ਨਾਲ ਕੰਮ ਕਰਨਾ ਚਾਹੁੰਦੇ ਹਨ, ਜੋ ਐਕਟਿੰਗ ਹੁਨਰ ‘ਚ ਸੁਧਾਰ ਲਿਆ ਸਕਣ।
Facebook Comment
Project by : XtremeStudioz