Close
Menu

ਸੰਯੁਕਤ ਰਾਸ਼ਟਰ ਚੋਂ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਦਿੱਤਾ ਅਸਤੀਫਾ

-- 09 October,2018

ਵਾਸ਼ਿੰਗਟਨ — ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੇਲੀ ਨੇ ਇਹ ਅਸਤੀਫਾ ਕਿਉਂ ਦਿੱਤਾ ਇਸ ਬਾਰੇ ਅਜੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ। ਉਥੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿੱਕੀ ਹੇਲੀ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਹੇਲੀ ਦਾ ਅਸਤੀਫਾ ਸਵੀਕਾਰ ਕਰਨ ਤੋਂ ਬਾਅਦ ਟਰੰਪ ਨੇ ਇਕ ਟਵੀਟ ਕਰ ਜਾਣਕਾਰੀ ਵੀ ਦਿੱਤੀ ਸੀ ਕਿ ਉਹ ਮੰਗਲਵਾਰ (ਅੱਜ) ਸਵੇਰੇ 10:30 ਵਜੇ ਨਿੱਕੀ ਹੇਲੀ ਨਾਲ ਗੱਲਬਾਤ ਕਰਨਗੇ। ਦੱਸ ਦਈਏ ਕਿ ਟਰੰਪ ਪ੍ਰਸ਼ਾਸਨ ‘ਚ ਨਿੱਕੀ ਹੇਲੀ ਸਭ ਤੋਂ ਉੱਚ ਅਹੁਦੇ ਵਾਲੀ ਭਾਰਤੀ-ਅਮਰੀਕੀ ਸੀ।

Facebook Comment
Project by : XtremeStudioz