Close
Menu

ਸੰਯੁਕਤ ਰਾਸ਼ਟਰ ਕਰੇਗਾ ਹੁਣ ਸੀਰੀਆ ਦੀ ਮਦਦ

-- 30 September,2013

ਸੰਯੁਕਤ ਰਾਸ਼ਟਰ,30 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸੀਰੀਆ ਦੇ ਰਸਾਇਣਕ ਹਥਿਆਰਾਂ ਦੇ ਬਾਰੇ ‘ਚ ਕਾਫੀ ਜਦੋ-ਜਹਿਦ ਦੇ ਬਾਅਦ ਪ੍ਰਸਤਾਵ ਸਵੀਕਾਰ ਕਰਨ ਦੇ ਬਾਵਜੂਦ ਹੁਣ ਆਪਣਾ ਧਿਆਨ ਉਸ ਦੇਸ਼ ਨੂੰ ਮਨੁੱਖੀ ਮਦਦ ਦਿੱਤੇ ਜਾਣ ਵੱਲ ਦੇਣ ਸ਼ੁਰੂ ਕੀਤਾ ਹੈ। ਸੁਰੱਖਿਆ ਪ੍ਰੀਸ਼ਦ ਇਸ ਬਾਰੇ ‘ਚ ਮੈਂਬਰ ਦੇਸ਼ਾਂ ਦਰਮਿਆਨ ਸਹਿਮਤੀ ਬਣਾਉਣ ਦਾ ਯਤਨ ਕਰੇਗੀ। ਸੁਰੱਖਿਆ ਪ੍ਰੀਸ਼ਦ ਇਸ ਬਾਰੇ ਵਿਚਾਰ ਵਟਾਂਦਰਾ ਕਰ ਰਹੀ ਹੈ। ਜਿਸ ‘ਚ ਸੀਰੀਆ ਦੇ ਅਧਿਕਾਰੀਆਂ ਤੋਂ ਅਪੀਲ ਕੀਤੀ ਜਾਵੇਗੀ ਕਿ ਉਹ ਗੁਆਂਢੀ ਦੇਸ਼ਾਂ ਨਾਲ ਉਨ੍ਹਾਂ ਦੇ ਦੇਸ਼ ‘ਚ ਆਉਣ ਵਾਲੀ ਰਾਹਤ ਸਮੱਗਰੀ ਨੂੰ ਆਪਣੇ ਦੇਸ਼ ‘ਚ ਆਉਣ ਦੇਣ। ਸੀਰੀਆ ‘ਚ ਲੜ ਰਹੇ ਪੱਖਾਂ ‘ਤੇ ਵੀ ਅਪੀਲ ਕੀਤੀ ਜਾਵੇਗੀ ਕਿ ਉਹ ਰਾਹਤ ਸਮੱਗਰੀ ਨੂੰ ਲਿਆਉਂਦੇ ਸਮੇਂ ਆਪਣੀ ਲੜਾਈ ਨੂੰ ਰੋਕ ਕੇ ਆਪਣੇ ਦੇਸ਼ ਨੂੰ ਸਮੱਗਰੀ ਆਉਣ ਦੇਣ। ਸੀਰੀਆ ‘ਚ ਢਾਈ ਸਾਲਾਂ ਤੋਂ ਚੱਲ ਰਹੀ ਘਰੇਲੂ ਜੰਗ ਦੌਰਾਨ ਲਗਭਗ 20 ਲੱਖ ਲੋਕ ਜਿਸ ‘ਚ ਜ਼ਿਆਦਾਤਰ ਔਰਤਾਂ ਅਤੇ ਨੌਜਵਾਨ ਹਨ। ਕਈ ਭੱਜ ਕੇ ਦੇਸ਼ ਦੇ ਬਾਹਰ ਜਾ ਚੁੱਕੇ ਹਨ। ਇਸ ਘਰੇਲੂ ਜੰਗ ‘ਚ ਲਗਭਗ ਇੱਕ ਲੱਖ ਲੋਕ ਮਾਰੇ ਜਾ ਚੁੱਕੇ ਹਨ। ਸੀਰੀਆ ਨੇ ਮਨੁੱਖੀ ਮਦਦ ਲਈ ਬਾਰ੍ਹਾਂ ਕੌਮਾਂਤਰੀ ਗਰੁੱਪਾਂ ਨੂੰ ਮਨਜੂਰੀ ਦਿੱਤੀ ਹੈ। ਇਹੀ ਗਰੁੱਪ ਸੀਰੀਆ ਦੇ ਅੰਦਰ ਮਨੁੱਖੀ ਮਦਦ ਲਈ ਕੰਮ ਕਰ ਸਕਦੇ ਹਨ।

Facebook Comment
Project by : XtremeStudioz