Close
Menu

ਸੰਵਿਧਾਨਕ ਕੋਤਾਹੀ ਲਈ ਹਾਰਪਰ ਨੂੰ ਅਦਾਲਤ ਵਿੱਚ ਖਿੱਚਿਆ

-- 26 April,2015

ਟੋਰਾਂਟੋ, ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਇਕ ਵਕੀਲ ਨੇ ਸੈਨੇਟ ਦੀਆਂ ਸੀਟਾਂ ਨਾ ਭਰਨ ਵਾਸਤੇ ਅਦਾਲਤੀ ਕਾਰਵਾਈ ਦਾ ਝਟਕਾ ਦਿੱਤਾ ਹੈ। ਵਕੀਲ ਅਨੀਜ਼ ਅਲਾਨੀ ਨੇ ਫੈਡਰਲ ਅਦਾਲਤ ’ਚ ਮਾਮਲਾ ਦਰਜ ਕਰਵਾ ਕੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਨਵੇਂ ਸੈਨੇਟਰ ਚੁਣਨ ਦਾ ਕੋਈ ਇਰਾਦਾ ਨਹੀਂ ਜਾਪਦਾ ਹੈ। ਸੰਵਿਧਾਨ ਦੀ ਧਾਰਾ 32 ਦਾ ਜ਼ਿਕਰ ਕਰਦਿਆਂ ੳੁਸ ਨੇ ਕਿਹਾ ਹੈ ਕਿ ਜਦੋਂ ਕਿਸੇ ਦੇ ਅਸਤੀਫੇ, ਮੌਤ ਜਾਂ ਕਿਸੇ ਹੋਰ ਕਾਰਨ ਸੈਨੇਟ ਦੀ ਕੁਰਸੀ ਖਾਲੀ ਹੋ ਜਾਵੇ ਤਾਂ ਗਵਰਨਰ ਜਨਰਲ ਨੂੰ ‘ਸੰਮਨ’ ਰਾਹੀਂ ਕਿਸੇ ਯੋਗ ਵਿਅਕਤੀ ਨੂੰ ਬਿਠਾ ਦੇਣਾ ਚਾਹੀਦਾ ਹੈ। ਅਸਲ ਵਿੱਚ  ਪ੍ਰਧਾਨ ਮੰਤਰੀ ਹੀ ਕਿਸੇ ਨੂੰ ਸੈਨੇਟਰ ਬਣਾ ਸਕਦਾ ਹੈ। ਗਵਰਨਰ ਜਨਰਲ ਕੋਲ ਸੈਨੇਟਰ ਨੂੰ ਨਾਮਜ਼ਦ ਕਰਨ ਦੀ ਕਾਨੂੰਨੀ  ਤਾਕਤ ਨਹੀਂ, ੳੁਹ ਸਿਰਫ ‘ਰਬੜ ਦੀ ਮੋਹਰ’ ਲਾ ਕੇ ਪ੍ਰਵਾਨਗੀ ਦਿੰਦਾ ਹੈ।
ਕੈਨੇਡਾ ਦੀ ਸੈਨੇਟ ’ਚ 19 ਕੁਰਸੀਆਂ ਖਾਲੀ ਹਨ ਅਤੇ ਪਿਛਲੇ ਦੋ ਸਾਲਾਂ ਤੋਂ ਕੋਈ ਨਵਾਂ ਸੈਨੇਟਰ ਨਹੀਂ ਚੁਣਿਆ ਗਿਆ। ਕੈਨੇਡਾ ਦੀ ਸੈਨੇਟ ’ਚ ਕੁਲ 105 ਸੀਟਾਂ ਹਨ ਜਿਨ੍ਹਾਂ ’ਚੋਂ 52 ਹੁਕਮਰਾਨ ਕੰਜ਼ਰਵੇਟਿਵ ਪਾਰਟੀ, 29 ਲਿਬਰਲ ਅਤੇ 5 ਆਜ਼ਾਦ ਕੋਲ ਹਨ।
ਦਲਿਤ ਨੌਜਵਾਨ ਨਾਲ ਧੱਕੇਸ਼ਾਹੀ, ਕੇਸ ਦਰਜ
ਮੁਜ਼ੱਫਰਨਗਰ: ਬਰਕਾਲੀ ਪਿੰਡ ਵਿੱਚ ਤਿੰਨ ਵਿਅਕਤੀਆਂ ਵੱਲੋਂ ਇੱਕ ਦਲਿਤ ਨੌਜਵਾਨ ਨਾਲ ਧੱਕੇਸ਼ਾਹੀ ਤੇ ੳੁਸ ਦੀ ਕੁੱਟਮਾਰ ਕੀਤੀ ਗੲੀ। ਲਡ਼ਕੇ ਦੇ ਭਰਾ ਨੇ ਇਸ ਬਾਰੇ ਥਾਣੇ ਵਿੱਚ ਸ਼ਿਕਾੲਿਤ ਦਰਜ ਕਰਵਾੲੀ ਹੈ। ਨੌਜਵਾਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਅਾ ਗਿਅਾ ਹੈ ਤੇ ੳੁਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Facebook Comment
Project by : XtremeStudioz