Close
Menu

ਸੰਸਦੀ ਵਾਦ-ਵਿਵਾਦ ‘ਚ ਕਮੀ ਦੇਸ਼ ਦੇ ਲਈ ਖ਼ਤਰਨਾਕ : ਦੇਵੜਾ

-- 23 September,2013

Milind-Devra

ਮੁੰਬਈ-23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵਾਦ-ਵਿਵਾਦ ‘ਚ ਕਮੀ ਨੂੰ ਦੇਸ਼ ਦੇ ਲਈ ਖ਼ਤਰਨਾਕ ਕਰਾਰ ਦਿੰਦੇ ਹੋਏ ਸੰਚਾਰ ਅਤੇ ਸੂਚਨਾ ਤਕਨੀਕ ਰਾਜ ਮੰਤਰੀ ਮਿਲਿੰਦ ਦੇਵੜਾ ਨੇ ਸੋਮਵਾਰ ਨੂੰ ਕਿਹਾ ਕਿ ਸੰਸਦ ‘ਚ ਕਿਸੇ ਵੀ ਮੁੱਦੇ ‘ਤੇ ਹੋਰ ਡੂੰਘੀ ਚਰਚਾ ਕੀਤੇ ਜਾਣ ਦੀ ਜ਼ਰੂਰਤ ਹੈ। ਦੇਵੜਾ ਨੇ ਕਿਹਾ ਯਕੀਨੀ ਤੌਰ ‘ਤੇ ਸੰਸਦ ‘ਚ ਕਿਸੇ ਵੀ ਮੁੱਦੇ ‘ਤੇ ਹੋਰ ਡੂੰਘੀ ਚਰਚਾ ਕੀਤੇ ਜਾਣ ਦੀ ਜ਼ਰੂਰਤ ਹੈ। ਵਿਦੇਸ਼ ਨੀਤੀ, ਰੱਖਿਆ ਤਿਆਰੀਆਂ, ਖੇਤੀ ਅਜਿਹੇ ਮੁੱਦੇ ਹਨ। ਕਦੀ-ਕਦੀ ਹਜ਼ਾਰਾਂ ਕਰੋੜਾਂ ਰੁਪਏ ਦੀ ਮੰਗ ਬਗ਼ੈਰ ਚਰਚਾ ਤੋਂ ਹੀ ਪਾਸ ਹੋ ਜਾਂਦੀ ਹੈ। ਮੰਤਰੀ ਨੇ ਕਿਹਾ ਬੇਸ਼ੱਕ, ਵਾਦ-ਵਿਵਾਦ ਅਤੇ ਚਰਚਾ ‘ਚ ਕਮੀ ਦੇਸ਼ ਲਈ ਖ਼ਤਰਨਾਕ ਹੈ। ਸੰਸਦ ‘ਚ ਵਾਦ-ਵਿਵਾਦ ਦੇ ਡਿਗਦੇ ਪੱਧਰ ਦੇ ਬਾਰੇ ‘ਚ ਭਾਜਪਾ ਨੇਤਾ ਵਰੁਣ ਗਾਂਧੀ ਦੀ ਟਿੱਪਣੀਆਂ ਦੇ ਸਬੰਧ ‘ਚ ਮੰਤਰੀ ਨੇ ਕਿਹਾ ਮੈਂ ਇਹ ਨਹੀਂ ਜਾਣਦਾ ਕਿ ਕੌਣ ਇਸ ਦੇ ਲਈ ਜ਼ਿੰਮੇਦਾਰ ਠਹਿਰਾ ਰਿਹਾ ਹੈ ਪਰ ਮੇਰਾ ਮੰਨਣਾ ਹੈ ਕਿ ਸੰਸਦ ਜਾਂ ਇੰਝ ਕਹੀਏ ਕਿ ਸਾਮੂਹਿਕ ਤੌਰ ‘ਤੇ ਸਾਰੇ ਸੰਸਦ ਮੈਂਬਰਾਂ ਨੂੰ ਬਿਹਤਰ ਕੰਮ ਕਰਨਾ ਹੈ। ਕੰਪਨੀ ਮਾਮਲਿਆਂ ਦੇ ਮੰਤਰੀ ਸਚਿਨ ਪਾਇਲਟ ਨੇ ਕਿਹਾ ਕਿ ਮੈਂ ਨਹੀਂ ਸਮਝਦਾ ਕਿ ਵਾਦ-ਵਿਵਾਦ ਦਾ ਪੱਧਰ ਚੰਗਾ ਜਾਂ ਬੁਰਾ ਹੁੰਦਾ ਹੈ। ਸੰਸਦ ਮੈਂਬਰ ਅਜਿਹੇ ਮੁੱਦਿਆਂ ‘ਤੇ ਬਹਿਸ ਲਈ ਬਹੁਤ ਮਿਹਨਤ ਕਰਦੇ ਹਨ ਜੋ ਉਨ੍ਹਾਂ ਦੇ ਲਈ ਸੁਭਾਵਿਕ ਨਹੀਂ ਹੁੰਦੇ ਪਰ ਇਸ ਦੇ ਬਾਵਜੂਦ ਉਹ ਕੋਸ਼ਿਸ਼ ਕਰਦੇ ਹਨ।

Facebook Comment
Project by : XtremeStudioz