Close
Menu

ਸੰਸਦ ‘ਚ ਕਾਂਗਰਸ ਨੇਤਾ ਬਾਰੇ ਵੱਡਾ ਖੁਲਾਸਾ ਕਰੇਗੀ ਸੁਸ਼ਮਾ ਸਵਰਾਜ

-- 22 July,2015

ਨਵੀਂ ਦਿੱਲੀ, 22 ਜੁਲਾਈ -ਆਈ.ਪੀ.ਐਲ. ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੀ ਮਦਦ ਦੇ ਦੋਸ਼ ‘ਚ ਘਿਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਉਹ ਕੋਲਾ ਘੁਟਾਲੇ ਦੇ ਦੋਸ਼ੀ ਸੰਤੋਸ਼ ਬਾਗਰੋਦੀਆ ਨੂੰ ਕੂਟਨੀਤਕ ਪਾਸਪੋਰਟ ਦਿਵਾਉਣ ਲਈ ਕਾਂਗਰਸ ਦੇ ਇਕ ਵੱਡੇ ਨੇਤਾ ਨੇ ਦਬਾਅ ਬਣਾਇਆ ਸੀ। ਸੁਸ਼ਮਾ ਸਵਰਾਜ ਅੱਜ ਸੰਸਦ ‘ਚ ਉਸ ਨੇਤਾ ਦੇ ਨਾਮ ਦਾ ਖੁਲਾਸਾ ਕਰਨਗੇ। ਇਸ ਤੋਂ ਇਲਾਵਾ ਲਲਿਤ ਮੋਦੀ ਦੀ ਮਦਦ ਨੂੰ ਲੈ ਕੇ ਸੁਸ਼ਮਾ ਸਵਰਾਜ ਅੱਜ ਸੰਸਦ ‘ਚ ਆਪਣੀ ਸਫ਼ਾਈ ਪੇਸ਼ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਸੁਸ਼ਮਾ ਸਵਰਾਜ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ।

Facebook Comment
Project by : XtremeStudioz