Close
Menu

ਸੰਸਦ ‘ਚ ਵਿਰੋਧੀ ਧਿਰ ਤੋਂ ਸਹਿਯੋਗ ਦੀ ਉਮੀਦ ਨਾ ਕਰੇ ਸਰਕਾਰ : ਭਾਜਪਾ

-- 10 December,2013

ਨਵੀਂ ਦਿੱਲੀ-ਟੂ ਜੀ ਸਪੈਕਟ੍ਰਮ ਵੰਡ ਘੋਟਾਲੇ ਨਾਲ ਜੁੜੀ ਸੰਯੁਕਤ ਸੰਸਦੀ ਕਮੇਟੀ (ਜੇ. ਪੀ. ਸੀ.) ਦੀ ਰਿਪੋਰਟ ਨੂੰ ਵਿਰੋਧੀ ਧਿਰ ਦੇ ਇਤਰਾਜ਼ ਨੂੰ ਅਣਗੋਲਿਆਂ ਕਰਦੇ ਹੋਏ ਸੰਸਦ ਦੇ ਦੋਹਾਂ ਸਦਨਾਂ ਵਿਚ ਪੇਸ਼ ਕੀਤੇ ਜਾਣ ਨਾਲ ਰੋਸ ‘ਚ ਆਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਕਿ ਹੰਕਾਰ ਵਿਚ ਡੂੱਬੀ ਕਾਂਗਰਸ ਸਰਕਾਰ ਨੂੰ ਉਸ ਤੋਂ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਨਹੀਂ ਕਰਨੀ ਚਾਹੀਦੀ ਹੈ। ਰਾਜਸਭਾ ਵਿਚ ਭਾਜਪਾ ਦੇ ਉਪ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਪਾਰਟੀ ਦੀ ਨਿਯਮਿਤ ਬ੍ਰੀਫਿੰਗ ਵਿਚ ਕਿਹਾ ਕਿ ਕਾਂਗਰਸ ਸਰਕਾਰ ਹੰਕਾਰ ਵਿਚ ਡੁੱਬੀ ਹੋਈ ਹੈ ਅਤੇ ਉਹ ਆਪਣਾ ਭ੍ਰਿਸ਼ਟਾਚਾਰ ਲੁਕਾਉਣ ਲਈ ਸੰਵਿਧਾਨਕ ਸੰਸਥਾਵਾਂ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਸਰਕਾਰ ਦੇ ਵਤੀਰੇ ਤੋਂ ਬਾਅਦ ਸੰਸਦ ‘ਚ ਵਿਰੋਧੀ ਧਿਰ ਦੇ ਵਤੀਰੇ ਬਾਰੇ ਵਿਚ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਸੰਸਦ ਚਲਾਉਣ ਦੀ ਮੁੱਖ ਜ਼ਿੰਮੇਵਾਰੀ ਸਰਕਾਰ ‘ਤੇ ਹੈ ਪਰ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਜਿਸ ਤਰ੍ਹਾਂ ਜੇ. ਪੀ. ਸੀ. ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਤੋਂ ਬਾਅਦ ਸਰਕਾਰ ਉਸ ਤੋਂ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਨਾ ਕਰੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਹੀ ਮੰਸ਼ਾ ਸਹਿਯੋਗ ਕਰਨ ਦੀ ਨਹੀਂ ਹੈ। ਜ਼ਿਕਰਯੋਗ ਹੈ ਕਿ ਸਰਦ ਰੁੱਤ ਸੈਸ਼ਨ ਵਿਚ ਪਿਛਲੇ ਚਾਰ ਦਿਨ ਤੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੋ ਰਹੇ ਹੰਗਾਮੇ ਦੇ ਕਾਰਨ ਸੰਸਦ ਵਿਚ ਇਕ ਦਿਨ ਵੀ ਕੰਮਕਾਜ ਨਹੀਂ ਹੋ ਸਕਿਆ ਹੈ।

Facebook Comment
Project by : XtremeStudioz