Close
Menu

ਸੰਸਦ ਦਾ ਖ਼ਾਸ ਸੈਸ਼ਨ ਬੁਲਾ ਕੇ ਤੇਲੰਗਾਨਾ ਬਿਲ ਪਾਸ ਹੋਵੇ : ਭਾਜਪਾ

-- 12 December,2013

ਨਵੀਂ ਦਿੱਲੀ-ਵੱਖ ਤੇਲੰਗਾਨਾ ਸੂਬੇ ਦੇ ਗਠਨ ‘ਤੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਗੰਭੀਰ ਨਹੀਂ ਹੋਣ ਦਾ ਦੋਸ਼ ਲਗਾਉਂਦੇ ਹੋਏ ਭਾਜਪਾ ਨੇ ਵੀਰਵਾਰ ਨੂੰ ਕਿਹਾ ਕਿ ਸੰਸਦ ਦਾ ਖ਼ਾਸ ਸੈਸ਼ਨ ਬੁਲਾ ਕੇ ਇਸ ਨੂੰ ਪਾਸ ਕੀਤਾ ਜਾਵੇ ਤਾਂ ਜੋ 2014 ‘ਚ ਇਹ ਹਕੀਕਤ ਬਣ ਸਕੇ। ਭਾਜਪਾ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਨੇ ਸਾਂਝੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੇਲੰਗਾਨਾ ਬਿਲ ਪਾਸ ਹੋਵੇ। ਅਸੀਂ ਇਸ ਨੂੰ ਸਰਦ ਰੁੱਤ ਸੈਸ਼ਨ ‘ਚ ਪਾਸ ਕਰਵਾਉਣਾ ਚਾਹੁੰਦੇ ਸਨ। ਅਸੀਂ ਸਰਕਾਰ ਨੂੰ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਦਾ ਸੁਝਾਅ ਦਿੱਤਾ ਸੀ ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਸੁਸ਼ਮਾ ਨੇ ਕਿਹਾ ਕਿ ਜੇਕਰ ਜ਼ਰੂਰਤ ਹੋਵੇ ਤਾਂ ਸੰਸਦ ਦਾ ਖ਼ਾਸ ਸੈਸ਼ਨ ਬੁਲਾ ਕੇ ਇਸ ਨੂੰ ਪਾਸ ਕੀਤਾ ਜਾਵੇ ਤਾਂ ਜੋ 2014 ‘ਚ ਤੇਲੰਗਾਨਾ ਹਕੀਕਤ ਬਣ ਸਕੇ।

Facebook Comment
Project by : XtremeStudioz