Close
Menu

ਸੰਸਦ ਮੈਂਬਰਾਂ ਵੱਲੋਂ ਪੁੱਛੇ ਸਵਾਲਾਂ ਦਾ ਲਿਖਤੀ ਜਵਾਬ ਦੇਵਾਂਗਾ: ਊਰਜਿਤ

-- 28 November,2018

ਨਵੀਂ ਦਿੱਲੀ, 28 ਨਵੰਬਰ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਊਰਜਿਤ ਪਟੇਲ ਨੇ ਅੱਜ ਸੰਸਦੀ ਕਮੇਟੀ ਅੱਗੇ ਪੇਸ਼ ਹੁੰਦਿਆਂ ਕਿਹਾ ਕਿ ਉਹ ਕੁਝ ਵਿਵਾਦਿਤ ਮੁੱਦਿਆਂ, ਜਿਨ੍ਹਾਂ ਵਿੱਚ ਸਰਕਾਰ ਵੱਲੋਂ ਕੇਂਦਰੀ ਬੈਂਕ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਉਣ ਲਈ ਅਣਵਰਤੀਆਂ ਤਾਕਤਾਂ ਦਾ ਹਵਾਲਾ ਦੇਣਾ ਵੀ ਸ਼ਾਮਲ ਹੈ, ਬਾਰੇ ਆਪਣੀ ਰਾਏ ਲਿਖਤ ਵਿੱਚ ਦੇਣਗੇ। ਇਹ ਦਾਅਵਾ ਸੂਤਰਾਂ ਨੇ ਕੀਤਾ ਹੈ। ਸੂਤਰਾਂ ਮੁਤਾਬਕ ਪਟੇਲ ਨੇ ਅੱਜ ਵਿੱਤ ਬਾਰੇ ਸੰਸਦ ਦੀ 31 ਮੈਂਬਰੀ ਸਟੈਂਡਿੰਗ ਕਮੇਟੀ ਅੱਗੇ ਪੇਸ਼ ਹੁੰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੀ ਨਿਸਬਤ ਤੇਲ ਕੀਮਤਾਂ ’ਚ ਆਏ ਨਿਘਾਰ ਨਾਲ ਅਰਥਚਾਰੇ ਨੂੰ ਹੁਲਾਰਾ ਮਿਲੇਗਾ। ਸ੍ਰੀ ਪਟੇਲ ਨੇ ਕਿਹਾ ਕਿ ਉਹ ਸੰਸਦ ਮੈਂਬਰਾਂ ਵੱਲੋਂ ਪੁੱਛੇ ਸਵਾਲਾਂ ਦਾ ਲਿਖਤੀ ਜਵਾਬ ਦੇਣਗੇ। ਸੂਤਰਾਂ ਨੇ ਕਿਹਾ ਕਿ ਸ੍ਰੀ ਪਟੇਲ ਨੇ ਆਰਬੀਆਈ ਐਕਟ ਦੀ ਧਾਰਾ 7, ਡੁੱਬੇ ਕਰਜ਼ਿਆਂ, ਕੇਂਦਰੀ ਬੈਂਕ ਦੀ ਖ਼ੁਦਮੁਖ਼ਤਾਰੀ ਤੇ ਹੋਰਨਾਂ ਵਿਵਾਦਿਤ ਮੁੱਦਿਆਂ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ।

Facebook Comment
Project by : XtremeStudioz