Close
Menu

ਸੱਟਾਂ ਦੇ ਬਾਵਜੂਦ ਸਾਡੇ ਕੋਲ ਗੋਲ ਕਰਨ ਵਾਲੇ ਖਿਡਾਰੀ ਹਨ: ਓਲਟਮੈਂਸ

-- 09 August,2013

hockey

ਨਵੀਂ ਦਿੱਲੀ- 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਟੀਮ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਰੋਲੈਂਟ ਓਲਟਮੈਂਸ ਨੇ ਆਪਣੇ ਨੌਜਵਾਨ ਸਟ੍ਰਾਈਕਰਾਂ ‘ਤੇ ਭਰੋਸਾ ਰੱਖਦੇ ਹੋਏ ਕਿਹਾ ਕਿ ਉਹ ਆਗਾਮੀ ਏਸ਼ੀਆ ਕੱਪ ‘ਚ ਭਾਰਤ ਨੂੰ ਜਿੱਤ ਦਿਵਾ ਕੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਾਉਣ ‘ਚ ਮਦਦ ਕਰਨਗੇ। ਸਟਾਰ ਫਾਰਵਰਡ ਐੱਸ.ਵੀ ਸੁਨੀਲ ਤੇ ਸਟ੍ਰਾਈਕਰ ਅਕਸ਼ਦੀਪ ਸਿੰਘ, ਦਾਨਿਸ਼ ਮੁਜ਼ਤਬਾ ਤੇ ਗੁਰਵਿੰਦਗਰ ਸਿੰਘ ਚਾਂਦੀ ਸੱਟਾਂ ਕਾਰਨ ਏਸ਼ੀਆ ਕੱਪ ਟੀਮ ‘ਚ ਨਹੀਂ ਖੇਡ ਰਹੇ ਹਨ ਪਰ ਓਲਟਮੈਂਸ ਨੇ ਕਿਹਾ ਕਿ ਉਨ੍ਹਾਂ ਕੋਲ ਭਾਰਤ ਲਈ ਗੋਲ ਕਰਨ ਵਾਲੇ ਖਿਡਾਰੀ ਮੌਜੂਦ ਹਨ। ਭਾਰਤ ਦੇ ਅੰਤਰਿਮ ਮੁੱਖ ਕੋਚ ਨਿਯੁਕਤ ਕੀਤੇ ਗਏ ਓਲਟਮੈਂਸ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ‘ਚ ਕਾਫੀ ਦਬਾਅ ਹੋਵੇਗਾ। ਅਸੀਂ ਓ.ਐੱਨ.ਜੀ.ਸੀ ਦੇ ਖਿਲਾਫ ਇਕ ਪੈਨਲਟੀ ਕਾਰਨਰ ਅਤੇ ਪੰਜ ਮੈਦਾਨੀ ਗੋਲ ਕੀਤੇ। ਮਨਦੀਪ ਨੇ ਹਾਕੀ ਇੰਡੀਆ ਲਈ ਕਾਫੀ ਗੋਲ ਦਾਗੇ। ਪ੍ਰਦੀਪ ਸਿੰਘ ਵੀ ਗੋਲ ਕਰਨ ਵਾਲਾ ਖਿਡਾਰੀ ਹੈ ਜਦਕਿ ਨਿਤਿਨ ਥੀਮਾਈਆ ਕੌਮੀ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ਸਕੋਰ ਵਾਲਾ ਵਾਲਾ ਸੀ।

Facebook Comment
Project by : XtremeStudioz