Close
Menu

ਸੱਟ ਕਾਰਨ ਸਟਾਰਕ ਆਸਟਰੇਲੀਆ ਟੀਮ ਵਿੱਚੋਂ ਬਾਹਰ

-- 12 September,2013

ਸਿਡਨੀ, 12 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਤੇਜ਼ ਗੇਂਦਬਾਜ਼ ਸਟਾਰਕ ਦੇ ਕਮਰ ਦੀ ਸੱਟ ਕਾਰਨ ਲੰਬੇ ਸਮੇਂ ਤੱਕ ਆਸਟਰੇਲੀਆ ਟੀਮ ’ਚੋਂ ਬਾਹਰ ਰਹਿਣ ਦਾ ਸ਼ੱਕ ਹੈ। ਇਸ ਨਾਲ ਟੀਮ ਨੂੰ ਝਟਕਾ ਲੱਗਾ ਹੈ। ਇਹ ਜਾਣਕਾਰੀ ਕ੍ਰਿਕਟ ਆਸਟਰੇਲੀਆ ਨੇ ਦਿੱਤੀ ਹੈ। ਸਟਾਰਕ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਮਰ ਦੀ ਸੋਜ਼ ਕਾਰਨ ਇੰਗਲੈਂਡ ਵਿਚ ਆਸਟਰੇਲੀਆ ਦੀ ਇਕ-ਰੋਜ਼ਾ ਲੜੀ ਨੂੰ ਛੱਡ ਕੇ ਵਤਨ ਪਰਤਣਾ ਪਿਆ ਸੀ ਅਤੇ ਉਸ ਦੀ ਸੱਟ ਕਾਰਨ ਕ੍ਰਿਕਟ ਆਸਟਰੇਲੀਆ ਦੀ ਚਿੰਤਾ ਵਧ ਗਈ ਹੈ। ਆਸਟਰੇਲੀਆ ਕ੍ਰਿਕਟ ਦੇ ਮੁੱਖ ਮੈਡੀਕਲ ਅਧਿਕਾਰੀ ਜਸਟਿਨ ਨੇ ਦੱਸਿਆ, ‘ਆਸਟਰੇਲੀਆ ਆਉਣ ’ਤੇ ਜਦੋਂ ਸਟਾਰਕ ਦੀ ਸਕੈਨ ਕਰਵਾਈ ਤਾਂ ਕਮਰ ਦੇ ਸਟਰੈਸ ਫਰੈਕਚਰ ਬਾਰੇ ਪਤਾ ਲੱਗਾ।’

Facebook Comment
Project by : XtremeStudioz