Close
Menu

ਸੱਤਾ ‘ਚ ਆਉਣ ‘ਤੇ ਮੁਸਲਮਾਨਾਂ ਨੂੰ ਮੁੱਖ ਧਾਰਾ ‘ਚ ਲਿਆਵਾਂਗੇ : ਨਕਵੀ

-- 03 December,2013

ਨਵੀਂ ਦਿੱਲੀ-ਭਾਜਪਾ ਦੇ ਸੱਤਾ ਵਿਚ ਆਉਣ ‘ਤੇ ਮੁਸਲਮਾਨਾਂ ਦੇ ਸਿੱਖਿਅਕ ਅਤੇ ਆਰਥਕ ਪਿਛੜੇਪਨ ਨੂੰ ਦੂਰ ਕਰਨ ਅਤੇ ਇਸ ਦੇ ਨਾਲ ਹੀ ਬੇਰੋਜ਼ਗਾਰੀ ਖਤਮ ਕਰਨ ਲਈ ਜ਼ਰੂਰੀ ਕਦਮ ਉਠਾਏ ਜਾਣਗੇ। ਪਾਰਟੀ ਦੇ ਉਪ ਪ੍ਰਧਾਨ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿਚ ਮੁਸਲਮਾਨ ਸਭ ਤੋਂ ਜ਼ਿਆਦਾ ਅਸੁਰੱਖਿਅਤ ਅਤੇ ਬੇਰੋਜ਼ਗਾਰ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਅੱਤਵਾਦੀ ਦੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਸ਼ੱਕ ਸਿਰਫ ਮੁਸਲਮਾਨਾਂ ‘ਤੇ ਹੀ ਜਾਂਦਾ ਹੈ। ਇਸ ਤਰ੍ਹਾਂ ਦੀ ਸਥਿਤੀ 1980 ਦੇ ਦਹਾਕੇ ਵਿਚ ਸਿੱਖਾਂ ਨਾਲ ਹੋਇਆ ਕਰਦੀ ਸੀ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦੀ ਸਿਆਸੀ ਸੂਝ-ਬੁਝ ਅਤੇ ਦੇਸ਼ ਦੀ ਧਰਮਨਿਰਖੱਪ ਨੀਤੀ ਕਾਰਣ ਹੁਣ ਸਿੱਖਾਂ ‘ਤੇ ਇਸ ਤਰ੍ਹਾਂ ਦੇ ਦੋਸ਼ ਨਹੀਂ ਲੱਗਦੇ ਹਨ, ਜਿਸ ਕਾਰਣ ਸਿੱਖ ਅੱਜ ਮੁੱਖ ਧਾਰਾ ਵਿਚ ਹਨ। ਉਨ੍ਹਾਂ ‘ਤੇ ਕੋਈ ਸ਼ੱਕ ਨਹੀਂ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਸੱਤਾ ਵਿਚ ਆਉਣ ‘ਤੇ ਉਹ ਸਭ ਤੋਂ ਪਹਿਲਾਂ ਮੁਸਲਮਾਨਾਂ ਦੇ ਦਿਲ ਅਤੇ ਦਿਮਾਗ ਤੋਂ ਇਸ ਡਰ ਨੂੰ ਦੂਰ ਕੀਤਾ ਜਾਵੇਗਾ ਅਤੇ ਅਜਿਹੀ ਨੀਤੀ ਬਣਾਈ ਜਾਵੇਗੀ ਜਿਸ ਰਾਹੀਂ ਮੁਸਲਮਾਨਾਂ ਲਈ ਸਿੱਖਿਆ ਪ੍ਰਾਪਤ ਕਰਨਾ ਅਤੇ ਰੋਜ਼ਗਾਰ ਦੇ ਬਿਹਤਰ ਮੌਕੇ ਪੈਦਾ ਕਰਨਾ ਸੌਖਾ ਹੋ ਜਾਵੇਗਾ।
ਨਕਵੀ ਨੇ ਕਿਹਾ ਕਿ ਕਾਂਗਰਸ ਅਤੇ ਖੁਦ ਨੂੰ ਧਰਮ ਨਿਰਪੱਖ ਕਹਿਣ ਵਾਲੇ ਦੂਜੇ ਸਿਆਸੀ ਦਲ ਕਦੇ ਧਰਮ ਨਿਰਪੱਖ ਦਾ ਹਵਾਲਾ ਦੇਣਗੇ। ਕਦੇ ਗੁਜਰਾਤ ਦੰਗਿਆਂ ਅਤੇ ਕਦੇ ਨਰਿੰਦਰ ਮੋਦੀ ਦਾ ਡਰ ਦਿਖਾ ਕੇ ਮੁਸਲਮਾਨਾਂ ਤੋਂ ਵੋਟ ਹਾਸਲ ਕਰ ਕੇ ਸੱਤਾ ਦਾ ਸੁੱਖ ਤਾਂ ਭੋਗਦੇ ਹਨ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾਂਦਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਧਰਮ ਨਿਰਪੱਖ ਪਾਰਟੀਆਂ ਦਾ ਮਕਸਦ ਸਿਰਫ ਮੁਸਲਮਾਨਾਂ ਦੇ ਵੋਟ ਹਾਸਲ ਕਰ ਕੇ ਸੱਤਾ ‘ਤੇ ਕਬਜ਼ਾ ਕਰਨਾ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਆਪਣੇ ਪ੍ਰਦੇਸ਼ਾਂ ਵਿਚ ਮੁਸਲਮਾਨਾਂ  ਦੇ ਪਾਰਟੀ ਨੂੰ ਨੇੜੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ, ਜਦੋਂ ਕਿ ਦਿੱਲੀ ਵਿਚ ਭਾਜਪਾ ਦੇ ਮੁੱਖ ਮੰਤਰੀ ਅਹਦੇ ਦੇ ਉਮੀਦਵਾਰ ਡਾ. ਹਰਸ਼ਵਰਧਨ ਦੀ ਮੁਸਲਮਾਨਾਂ ਵਿਚ ਚੰਗਾ ਅਕਸ ਹੈ ਅਤੇ ਉਹ ਆਪਣੇ ਪੱਖ ‘ਚ ਮੁਸਲਿਮ ਵੋਟਰਾਂ ਦੇ ਹੋਣ ਦੀ ਗੱਲ ਨੂੰ ਅਕਸਰ ਸਵੀਕਾਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਸੱਤਾ ‘ਚ ਆਉਣ ‘ਤੇ ਦੇਸ਼ ਭਰ ਵਿਚ ਫਾਸਟ ਟਰੈਕ ਅਦਾਲਤਾਂ ਅਧੀਨ ਜਲਦੀ ਤੋਂ ਜਲਦੀ ਪੈਂਡਿੰਗ ਮੁਕੱਦਮਿਆਂ ਦਾ ਨਿਪਟਾਰਾ ਕੀਤਾ ਜਾਵੇਗਾ ਤਾਂ ਕਿ ਅੱਤਵਾਦ ਅਤੇ ਹੋਰ ਮਾਮਲਿਆਂ ਵਿਚ ਜੇਲਾਂ ‘ਚ ਬੰਦ ਲੱਖਾਂ ਕੈਦੀਆਂ ‘ਚੋਂ ਜੋ ਨਿਰਦੋਸ਼ ਹਨ ਉਨ੍ਹਾਂ ਦੀ ਰਿਹਾਈ ਨੂੰ ਯਕੀਨੀ ਕੀਤਾ ਜਾ ਸਕੇਗਾ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾ ਸਕੇ।

Facebook Comment
Project by : XtremeStudioz