Close
Menu

ਸੱਤਾ ਲਈ ਮੋਦੀ ਸਰਕਾਰ ਨੇ ਮੁੱਦਿਆਂ ਨੂੰ ਕਿਹਾ ਅਲਵਿਦਾ- ਗੋਵਿੰਦਚਾਰਿਆ

-- 01 July,2015

ਨਵੀਂ ਦਿੱਲੀ, 1 ਜੁਲਾਈ- ਰਾਸ਼ਟਰੀ ਸਵੈ ਸੰਘ (ਆਰ.ਐਸ.ਐਸ.) ਤੇ ਭਾਜਪਾ ਨਾਲ ਜੁੜੇ ਰਹੇ ਗੋਵਿੰਦਚਾਰਿਆ ਨੇ ਵਿਵਾਦਾਂ ‘ਚ ਘਿਰੇ ਮੰਤਰੀਆਂ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ‘ਤੇ ਇਕ ਵਾਰ ਫਿਰ ਜ਼ੋਰਦਾਰ ਨਿਸ਼ਾਨਾ ਸਾਧਿਆ ਹੈ। ਗੋਵਿੰਦਚਾਰਿਆ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਇੰਟਰਵਿਊ ਦੌਰਾਨ ਕਿਹਾ ਹੈ ਕਿ ਅਜਿਹੇ ਮੰਤਰੀਆਂ ਦਾ ਸਮਰਥਨ ਕਰਕੇ ਕੇਂਦਰ ਸਰਕਾਰ ਰਾਜਨੀਤਕ ਇਮਾਨਦਾਰੀ ਖ਼ਤਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਸੱਤਾ ਕੇਂਦਰਤ ਹੋ ਗਈ ਹੈ। ਸੱਤਾ ਲਈ ਮੋਦੀ ਸਰਕਾਰ ਨੇ ਮੁੱਦਿਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਭਾਜਪਾ ਦੇ ਸਾਬਕਾ ਜਨਰਲ ਸਕੱਤਰ ਨੇ ਮੋਦੀ ਸਰਕਾਰ ‘ਤੇ ਹਮਲਾ ਸਾਧਦੇ ਹੋਏ ਕਿਹਾ ਕਿ ਇਹ ਸਰਕਾਰ ਸੱਤਾ ਲਈ ਹੈ ਨਾ ਕਿ ਜਨਤਾ ਲਈ। ਵਸੁੰਧਰਾ ਰਾਜੇ ਤੇ ਸੁਸ਼ਮਾ ਸਵਰਾਜ ਸਮੇਤ ਵਿਵਾਦਾਂ ‘ਚ ਘਿਰੇ ਨੇਤਾਵਾਂ ਨੂੰ ਬਚਾਉਣ ‘ਤੇ ਗੋਵਿੰਦਚਾਰਿਆ ਨੇ ਕਿਹਾ ਹੈ ਕਿ ਮੋਦੀ ਨੂੰ ਇਕ ਸਰਕਾਰ ਤੋਂ ਵੱਧ ਆਪਣੇ ਅਕਸ ਤੇ ਭਰੋਸੇਯੋਗਤਾ ਸਬੰਧੀ ਸੋਚਣਾ ਚਾਹੀਦਾ ਹੈ।

Facebook Comment
Project by : XtremeStudioz