Close
Menu

ਸੱਭਿਆਚਾਰ ਨੂੰ ਦਰਸਾਉਂਦੀ ਫਿਲਮ ‘ਹਾਣੀ’

-- 06 September,2013

maxresdefault

ਕਾਮੇਡੀ ਫਿਲਮਾਂ ਦੀ ਹਨ੍ਹੇਰੀ ‘ਚ ਹਾਣੀ ਫਿਲਮ ਨੇ ਆਪਣੀ ਧਮਾਕੇਦਾਰ ਐਂਟਰੀ ਕੀਤੀ ਹੈ। ਅਮਿਤੋਜ ਮਾਨ ਵੈਸੇ ਵੀ ਲੀਕ ਤੋਂ ਹੱਟ ਕੇ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ। ‘ਹਾਣੀ’ ਫਿਲਮ ਦੀ ਕਹਾਣੀ ਰਣਜੀਤ (ਹਰਭਜਨ ਮਾਨ) ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕਿ ਸੁੱਖਾ (ਮਹਿਰੀਨ ਕਾਲੇਕਾ) ਨਾਂ ਦੀ ਕੁੜੀ ਨੂੰ ਪਿਆਰ ਕਰਦਾ ਹੁੰਦਾ ਹੈ ਪਰ ਅਖੀਰ ਜਦ ਸੁੱਖਾ ਦੇ ਭਰਾ ਨੂੰ ਉਸ ਦੇ ਪਿਆਰ ਬਾਰੇ ਪਤਾ ਲੱਗਦਾ ਹੈ ਤਾਂ ਉਹ ਰਣਜੀਤ (ਹਰਭਜਨ ਮਾਨ) ਨੂੰ ਮਾਰ ਦਿੰਦਾ ਹੈ। ਫਿਰ ਉਨ੍ਹਾਂ ਦਾ ਪਿਆਰ ਅੱਧੀ ਸਦੀ ਬਾਅਦ ਰਣਜੀਤ ਦੇ ਪੋਤੇ ਜ਼ਰੀਏ ਪਰਵਾਨ ਚੜ੍ਹਦਾ ਹੈ। ਦਰਅਸਲ ‘ਹਾਣੀ’ ਫਿਲਮ ਅਸਲ ਹਕੀਕਤ ਦੇ ਨੇੜੇ ਹੈ। ਅਮਿਤੋਜ ਮਾਨ ਨੇ ਪੁਰਾਤਨ ਪੰਜਾਬ ਦੇ ਅਸਲੀ ਰੰਗ ਅਤੇ ਸੱਭਿਆਚਾਰ ਨੂੰ ਇਸ ਫਿਲਮ ‘ਚ ਦਰਸਾਇਆ ਹੈ ਜੋ ਅੱਜਕਲ ਦੀਆਂ ਫਿਲਮਾਂ ਵਿਚੋਂ ਅਲੋਪ ਹੁੰਦਾ ਜਾ ਰਿਹਾ ਹੈ। ‘ਹਾਣੀ’ ਫ਼ਿਲਮ ਜ਼ਰੀਏ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਬੜੇ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਸਰਬਜੀਤ ਚੀਮਾ ਦਾ ਕਿਰਦਾਰ ਵੀ ਕਾਫੀ ਸ਼ਲਾਘਾਯੋਗ ਯੋਗ ਹੈ। ਸਰਦਾਰ ਸੋਹੀ ਜਿੱਥੇ ਸ਼ਾਨਦਾਰ ਅਦਾਕਾਰੀ ਕਰਦਾ ਹੈ ਉਥੇ ਹੀ ਉਸ ਨੇ ‘ਹਾਣੀ’ ਫਿਲਮ ਦੇ ਡਾਇਲਾਗ ਲਿਖ ਕੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਉਹ ਇਕ ਚੰਗਾ ਲੇਖਕ ਵੀ ਹੈ। ਸੋਨੀਆ ਮਾਨ ਦਾ ਕਿਰਦਾਰ ਵੀ ਉਸ ਨੂੰ ਜੱਚਦਾ ਹੈ। ‘ਹਾਣੀ’ ਫਿਲਮ ਦਾ ਸਕਰੀਨ ਪਲੇਅ ਕਮਾਲ ਦਾ ਹੈ, ਫਿਲਮ ਦੇਖ ਕੇ ਇੰਝ ਜਾਪਦਾ ਕਿ ਅਸੀਂ ਬੀਤੇ ਜ਼ਮਾਨੇ ਦੇ ਪੰਜਾਬ ‘ਚ ਚਲੇ ਗਏ ਹਾਂ। ‘ਹਾਣੀ’ ਫਿਲਮ ਦੇਖ ਕੇ ਸਾਫ ਪਤਾ ਲਗਦਾ ਹੈ ਕਿ ਅਮਿਤੋਜ ਮਾਨ ਨੇ ਹਰ ਦ੍ਰਿਸ਼ ਨੂੰ ਫਿਲਮਾਉਣ ਲਈ ਕਾਫੀ ਮਿਹਨਤ ਕੀਤੀ ਹੈ। ਬਾਬੂ ਸਿੰਘ ਮਾਨ ਨੇ ਇਸ ਦੇ ਹਰ ਗੀਤ ਨੂੰ ਫਿਲਮ ‘ਚ ਵੜ ਕੇ ਲਿਖਿਆ ਲੱਗਦਾ ਹੈ।

Facebook Comment
Project by : XtremeStudioz