Close
Menu

ਸੱਯਦ ਮੁਸ਼ਤਾਕ ਟਰਾਫੀ: ਮੁੰਬਈ ਵੱਲੋਂ ਰਾਜਸਥਾਨ ਨੂੰ 33 ਦੌਡ਼ਾਂ ਨਾਲ ਮਾਤ

-- 05 April,2015

ਕਟਕ, ਜੈ ਬਿਸਤਾ ਦੀਆਂ ਨਾਬਾਦ 81 ਦੌਡ਼ਾਂ ਦੀ ਮਦਦ ਨਾਲ ਮੁੰਬਈ ਨੇ ਰਾਜਸਥਾਨ ਨੂੰ 33 ਦੌਡ਼ਾਂ ਨਾਲ ਹਰਾ ਕੇ ਸ਼ਨਿਚਰਵਾਰ ਨੂੰ ਸੱਯਦ ਮੁਸ਼ਤਾਕ ਅਲੀ ਟਰਾਫੀ ਦੇ ਸੁਪਰ ਲੀਗ ਗਰੁੱਪ ‘ਬੀ’ ਦੇ ਮੈਚ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਮੁੰਬਈ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ’ਤੇ 154 ਦੌਡ਼ਾਂ ਬਣਾਈਆਂ। ਇਸ ਦੇ ਜਵਾਬ ਵਿੱਚ ਰਾਜਸਥਾਨ ਦੀ ਟੀਮ 18 ਓਵਰਾਂ ਵਿੱਚ 121 ਦੌਡ਼ਾਂ ’ਤੇ ਹੀ ਢੇਰ ਹੋ ਗਈ। ਮੁੰਬਈ ਦੀ ਤਿੰਨ ਮੈਚਾਂ ਵਿੱਚ ਇਹ ਪਹਿਲੀ ਜਿੱਤ ਹੈ ਜਦੋਂ ਕਿ ਰਾਜਸਥਾਨ ਦੀ ਤਿੰਨ ਮੈਚਾਂ ਵਿੱਚ ਇਹ ਪਹਿਲੀ ਹਾਰ ਹੈ।
ਗੁਜਰਾਤ ਵੱਲੋਂ ਜਿੱਤ ਦੀ ਹੈਟ੍ਰਿਕ: ਪੀ. ਪੰਚਾਲ (60 ਦੌਡ਼ਾਂ) ਦੇ ਸ਼ਾਨਦਾਰ ਨੀਮ ਸੈਂਕਡ਼ੇ ਅਤੇ ਉਸ ਦੀ ਕਪਤਾਨ ਮਨਪ੍ਰੀਤ ਜੁਨੇਜਾ (ਨਾਬਾਦ 40 ਦੌਡ਼ਾਂ) ਨਾਲ ਦੂਜੀ ਵਿਕਟ ਲਈ 74 ਦੌਡ਼ਾਂ ਦੀ ਸਾਂਝੇਦਾਰੀ ਦੀ ਬਦੌਲਤ ਗੁਜਰਾਤ ਨੇ ਮੱਧ ਪ੍ਰਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੱਯਦ ਮੁਸ਼ਤਾਕ ਅਲੀ ਟਰਾਫੀ ਦੇ ਗਰੁੱਪ ‘ਏ’ ਵਿੱਚ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ ਹੈ। ਮੱਧ ਪ੍ਰਦੇਸ਼ ਨੇ ਜਾਫਰ ਅਲੀ ਦੀਆਂ ਨਾਬਾਦ 70 ਦੌਡ਼ਾਂ, ਉਦਿੱਤ ਬਿਰਲਾ ਦੀਆਂ 38 ਦੌਡ਼ਾਂ ਅਤੇ ਪਾਰਥ ਸਾਹਨੀ ਦੀਆਂ ਨਾਬਾਦ 26 ਦੌਡ਼ਾਂ ਦੀ ਮਦਦ ਨਾਲ ਚਾਰ ਵਿਕਟਾਂ ’ਤੇ 149 ਦੌਡ਼ਾਂ ਬਣਾਈਆਂ। ਇਸ ਦੇ ਜਵਾਬ ਵਿੱਚ ਉੱਤਰੀ ਗੁਜਰਾਤ ਦੀ ਟੀਮ ਨੇ 18.5 ਓਵਰਾਂ ਵਿੱਚ ਪੰਜ ਵਿਕਟਾਂ ’ਤੇ 149 ਦੌਡ਼ਾਂ ਬਣਾ ਕੇ ਮੈਚ ਜਿੱਤ ਲਿਆ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੀ ਤਿੰਨ ਮੈਚਾਂ ਵਿੱਚ ਇਹ ਪਹਿਲੀ ਹਾਰ ਹੈ।
ਝਾਰਖੰਡ ਦੇ ਜੱਗੀ ਦਾ ਸੈਂਕਡ਼ਾ ਬੇਕਾਰ, ਆਂਧਰਾ ਜਿੱਤਿਆ: ਇਸ਼ਾਂਕ ਜੱਗੀ (ਨਾਬਾਦ 108 ਦੌਡ਼ਾਂ) ਦਾ ਸ਼ਾਨਦਾਰ ਸੈਂਕਡ਼ਾ ਵੀ ਝਾਰਖੰਡ ਨੂੰ ਆਂਧਰਾ ਖ਼ਿਲਾਫ਼ ਸੱਯਦ ਮੁਸ਼ਤਾਕ ਅਲੀ ਟਰਾਫੀ ਸੁਪਰਲੀਗ ਗਰੁੱਪ ‘ਏ’ ਦੇ ਮੈਚ ਵਿੱਚ ਜਿੱਤ ਨਹੀਂ ਦਿਵਾ ਸਕਿਆ। ਆਂਧਰਾ ਨੇ ਇਹ ਮੈਚ 20 ਗੇਂਦਾਂ ਰਹਿੰਦੀਆਂ ਛੇ ਵਿਕਟਾਂ ਨਾਲ ਜਿੱਤ ਲਿਆ।
ਜੱਗੀ ਦੀਆਂ 67 ਗੇਂਦਾਂ ਵਿੱਚ 14 ਚੌਕਿਅਾਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਨਾਬਾਦ 108 ਦੌਡ਼ਾਂ ਬਦੌਲਤ ਝਾਰਖੰਡ ਨੇ 20 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 159 ਦੌਡ਼ਾਂ ਬਣਾਈਆਂ। ਆਂਧਰਾ ਨੇ 16.4 ਓਵਰਾਂ ਵਿੱਚ ਚਾਰ ਵਿਕਟਾਂ ’ਤੇ 162 ਦੌਡ਼ਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ। ਜੇਤੂ ਟੀਮ ਵੱਲੋਂ ਪ੍ਰਸ਼ਾਂਤ ਕੁਮਾਰ ਨੇ 51 ਦੌਡ਼ਾਂ,  ਅੈਮ ਸ੍ਰੀਰਾਮ ਨੇ 28 ਦੌਡ਼ਾਂ  ਅਤੇ ਕੇ.ਵੀ. ਸ੍ਰੀਕਾਂਤ ਨੇ 46 ਦੌਡ਼ਾਂ ਬਣਾਈਆਂ। ਆਂਧਰਾ ਦੀ ਤਿੰਨ ਮੈਚਾਂ ਵਿੱਚ ਇਹ ਦੂਜੀ ਜਿੱਤ ਹੈ ਜਦੋਂ ਕਿ ਝਾਰਖੰਡ ਨੂੰ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

Facebook Comment
Project by : XtremeStudioz