Close
Menu

ਸੱਲੂ ਨੂੰ ਯਾਦ ਆ ਹੀ ਗਈ ਐਸ਼ਵਰਿਆ

-- 20 October,2013

ਕੋਈ ਦੌਰ ਸੀ, ਜਦੋਂ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਦੇ ਰੋਮਾਂਸ ਦੀ ਚਰਚਾ ਸੁਰਖੀਆਂ ‘ਚ ਹੁੰਦੀ ਸੀ ਪਰ ਇਸ ਰਿਸ਼ਤੇ ‘ਚ ਕੌੜੇ ਤਜਰਬਿਆਂ ਤੋਂ ਬਾਅਦ ਐਸ਼ਵਰਿਆ ਅਤੇ ਸਲਮਾਨ ‘ਚ ਦੂਰੀਆਂ ਪੈਦਾ ਹੋ ਗਈਆਂ। ਫਿਰ ਉਸ ਨੇ ਅਭਿਸ਼ੇਕ ਬੱਚਨ ਨਾਲ ਵਿਆਹ ਕਰਕੇ ਘਰ ਵਸਾ ਲਿਆ ਅਤੇ ਹੁਣ ਉਸ ਦੇ ਘਰ ਇਕ ਬੇਟੀ ਆਰਾਧਿਆ ਜਨਮ ਲੈ ਚੁੱਕੀ ਹੈ। ਸਲਮਾਨ-ਐਸ਼ਵਰਿਆ ਦੇ ਰਿਸ਼ਤੇ ਨੂੰ ਕਾਫੀ ਲੰਬਾ ਸਮਾਂ ਬੀਤ ਚੁੱਕਾ ਹੈ। ਉਹ ਦੋਵੇਂ ਹੀ ਹੁਣ ਇਕ-ਦੂਜੇ ਨਾਲ ਗੱਲ ਕਰਨਾ ਤਾਂ ਦੂਰ ਇਕ-ਦੂਜੇ ਦਾ ਨਾਂ ਲੈਣਾ ਵੀ ਪਸੰਦ ਨਹੀਂ ਕਰਦੇ। ਪਰ ਲੱਗਦੈ ਕਿ ਅੱਜਕਲ ਸਲਮਾਨ ਖਾਨ ਨੂੰ ਇਕ ਵਾਰ ਫਿਰ ਐਸ਼ਰਵਿਆ ਦੀ ਯਾਦ ਆਉਣ ਲੱਗੀ ਹੈ। ਅਸਲ ‘ਚ ਛੋਟੇ ਪਰਦੇ ‘ਤੇ ਅੱਜਕਲ ਚੱਲ ਰਹੇ ਰਿਐਲਿਟੀ ਸ਼ੋਅ ‘ਬਿੱਗ-ਬੌਸ-7′ ਵਿਚ ਸਲਮਾਨ ਨੇ ਇਕ ਨਹੀਂ ਦੋ ਵਾਰ ਐਸ਼ਵਰਿਆ ਦਾ ਨਾਂ ਲਿਆ। ਵਰਣਨਯੋਗ ਹੈ ਕਿ ਇਸ ਸ਼ੋਅ ‘ਚ ਅਦਾਕਾਰ ਅਪੂਰਵਾ ਅਗਨੀਹੋਤਰੀ ਅਤੇ ਉਸ ਦੀ ਪਤਨੀ ਸ਼ਿਲਪਾ ਅਗਨੀਹੋਤਰੀ ਹਿੱਸਾ ਲੈ ਰਹੇ ਹਨ। ਸ਼ੋਅ ਦੀ ਐਂਕਰਿੰਗ ਕਰ ਰਹੇ ਸਲਮਾਨ ਨੇ ਸ਼ਿਲਪਾ ਅਗਨੀਹੋਤਰੀ ਨੂੰ ਕਿਹਾ, ”ਤੁਸੀਂ ਤਾਂ ਬਿਲਕੁਲ ਐਸ਼ਵਰਿਆ ਰਾਏ ਵਾਂਗ ਲੱਗਦੇ ਹੋ। ਸ਼ਾਇਦ ਇਸ ਲਈ ਅਪੂਰਵਾ ਨੇ ਤੁਹਾਡੇ ਨਾਲ ਵਿਆਹ ਕਰ ਲਿਆ।” ਇੰਨਾ ਹੀ ਕਾਫੀ ਨਹੀਂ ਸੀ, ਇਸ ਤੋਂ ਬਾਅਦ ਇਕ ਵਾਰ ਫਿਰ ਉਸ ਨੇ ਦੁਹਰਾਇਆ, ”ਤੁਸੀਂ ਐਸ਼ਵਰਿਆ ਰਾਏ ਬੱਚਨ ਵਰਗੇ ਲੱਗਦੇ ਹੋ।” ਇਸ ਤੋਂ ਤਾਂ ਇਹੀ ਲੱਗਦੈ ਕਿ ਸਲਮਾਨ ਦੇ ਦਿਲ ‘ਚ ਕਿਤੇ ਨਾ ਕਿਤੇ ਅੱਜ ਵੀ ਐਸ਼ਵਰਿਆ ਦੀਆਂ ਯਾਦਾਂ ਜ਼ਿੰਦਾ ਹਨ।

Facebook Comment
Project by : XtremeStudioz