Close
Menu

ਹਥਿਆਰਬੰਦ ਫ਼ੌਜਾਂ ਨੂੰ ਫ਼ਿਰਕਾਪ੍ਰਸਤੀ ਤੋਂ ਦੂਰ ਰੱਖਿਆ ਜਾਵੇ: ਮਨਮੋਹਨ ਸਿੰਘ

-- 26 September,2018

ਨਵੀਂ ਦਿੱਲੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਹਥਿਆਰਬੰਦ ਫ਼ੌਜਾਂ ਮੁਲਕ ਦੇ ‘ਧਰਮ ਨਿਰਪੇਖ ਪ੍ਰਾਜੈਕਟ’ ਦਾ ਗੌਰਵਮਈ ਪ੍ਰਤੱਖ ਰੂਪ ਹਨ ਤੇ ਇਸ ਲਈ ਇਹ ਹੋਰ ਵੀ ਅਹਿਮ ਹੋ ਜਾਂਦਾ ਹੈ ਕਿ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਫ਼ਿਰਕਾਪ੍ਰਸਤੀ ਵਾਲੀ ਖਿੱਚ ਤੋਂ ਦੂਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੁਡੀਸ਼ਰੀ ਇਕ ਸੰਸਥਾ ਵਜੋਂ ਸੰਵਿਧਾਨ ਦੇ ਧਰਮਨਿਰਪੇਖ ਸੁਭਾਅ ਦੀ ਰੱਖਿਆ ਦੇ ਆਪਣੇ ਮੁੱਢਲੇ ਫ਼ਰਜ਼ ਨੂੰ ਅੱਖੋਂ ਓਹਲੇ ਨਾ ਹੋਣ ਦੇਵੇ।

ਇਥੇ ਦੂਜੇ ਏ.ਬੀ.ਬਰਧਨ ਯਾਦਗਾਰੀ ਲੈਕਚਰ ਮੌਕੇ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘ਜੁਡੀਸ਼ਰੀ ਨੂੰ ਸੰਵਿਧਾਨ ਦੇ ਨਿਗਰਾਨ ਵਜੋਂ ਗੈਰਜ਼ਿੰਮੇਵਾਰ ਤੇ ਸੁਆਰਥੀ ਸਿਆਸਤਦਾਨਾਂ, ਜਿਨ੍ਹਾਂ ਨੂੰ ਸਾਡੇ ਸਿਸਟਮ ’ਚ ਫਿਰਕਾਪ੍ਰਸਤੀ ਦਾ ਜ਼ਹਿਰ ਘੋਲਣ ਦੀ ਕੋਈ ਫ਼ਿਕਰ ਨਹੀਂ, ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਵੱਖਰਾ ਨਜ਼ਰੀਆ ਰੱਖਣ ਦੀ ਲੋੜ ਹੈ।’ ਉਨ੍ਹਾਂ ਕਿਹਾ ਕਿ ਚੋਣ ਅਮਲ ਦੀ ਅਖੰਡਤਾ ਬਰਕਰਾਰ ਰੱਖਣ ਲਈ ਇਕ ਨਿਗਰਾਨ ਵਜੋਂ ਚੋਣ ਕਮਿਸ਼ਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਧਰਮ ਤੇ ਧਾਰਮਿਕ ਭਾਵਨਾਵਾਂ ਤੇ ਪੱਖਪਾਤੀ ਵਤੀਰਾ ਚੋਣ ਅਮਲ ਦਾ ਹਿੱਸਾ ਨਾ ਬਣੇ।

Facebook Comment
Project by : XtremeStudioz