Close
Menu

ਹਮਲਾ ਰੋਕਣ ਦਾ ਯਤਨ ਕਰੇ ਸੰਯੁਕਤ ਰਾਸ਼ਟਰ: ਸੀਰੀਆ

-- 03 September,2013

game17.jpg17-640x360

ਕਾਹਿਰਾ—3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਅਤੇ ਸਹਿਯੋਗੀ ਕੌਮੀਆਂ ਵਲੋਂ ਫੌਜੀ ਕਾਰਵਾਈ ਕੀਤੇ ਜਾਣ ਦੀ ਸ਼ੰਕਾ ਦੇ ਮੱਦੇਨਜ਼ਰ ਸੀਰੀਆ ਨੇ ਸੰਯੁਕਤ ਰਾਸ਼ਟਰ ਤੋਂ ਹਮਲੇ ਨੂੰ ਰੋਕਣ ਦੇ ਯਤਨ ਦੀ ਮੰਗ ਕਰਦੇ ਹੋਏ ਕਿਹਾ ਕਿ ਅਮਰੀਕੀ ਫੌਜੀ ਕਾਰਵਾਈ ਨਾਲ ਅਲਕਾਇਦਾ ਅਤੇ ਉਸ ਨਾਲ ਜੁੜੇ ਸੰਗਠਨਾਂ ਨੂੰ ਬਲ ਮਿਲੇਗਾ। ਸਯੁਕਤ ਰਾਸ਼ਟਰ ‘ਚ ਸੀਰੀਆ ਦੇ ਪ੍ਰਤੀਨਿਧੀ ਬਸ਼ਰ ਅਲ ਜ਼ਾਫਰੀ ਨੇ ਇਕ ਪੱਤਰ ਦੇ ਜ਼ਰੀਏ ਕਿਹਾ ਸੀਰੀਆਈ ਸਰਕਾਰ ਨੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੂੰ ਕਿਹਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ ਅਤੇ ਸੀਰੀਆ ਦੇ ਖਿਲਾਫ ਹਮਲੇ ਨੂੰ ਰੋਕਣ ਦਾ ਯਤਨ ਕਰੇ । ਇਸ ਪੱਤਰ ‘ਚ ਸੀਰੀਆ ਸੰਕਟ ਦਾ ਸ਼ਾਂਤੀਪੂਰਨ ਰਾਜਨੀਤਿਕ ਹੱਲ ਲੱਭਣ ‘ਚ ਮਦਦ ਕਰਨ ਦੀ ਮੰਗ ਕੀਤੀ ਗਈ ਹੈ।

Facebook Comment
Project by : XtremeStudioz