Close
Menu

ਹਰਭਜਨ ‘ਮੈਨ ਆਫ ਦਿ ਮੈਚ’ ਤੇ ਸਮਿਥ ‘ਪਲੇਅਰ ਆਫ ਦਿ ਟੂਰਨਾਮੈਂਟ’

-- 08 October,2013

CLT20 Final in Delhiਨਵੀਂ ਦਿੱਲੀ,8 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਮੁੰਬਈ ਇੰਡੀਅਨਜ਼ ਦੇ ਆਫ ਸਪਿਨਰ ਹਰਭਜਨ ਸਿੰਘ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਫਾਈਨਲ ‘ਚ ਚਾਰ ਵਿਕਟਾਂ ਲੈਣ ਦੇ ਸ਼ਾਨਦਾਰ ਪ੍ਰਦਰਸ਼ਨ ਲਈ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਮੁੰਬਈ ਦੇ ਹੀ ਓਪਨਰ ਡਵੇਨ ਸਮਿਥ ਨੂੰ ਟੂਰਨਾਮੈਂਟ ਵਿਚ ਪੰਜ ਮੈਚਾਂ ਵਿਚ 55.75 ਦੀ ਔਸਤ ਨਾਲ 223 ਦੌੜਾਂ ਬਣਾਉਣ ਲਈ ‘ਪਲੇਅਰ ਆਫ ਦਿ ਟੂਰਨਾਮੈਂਟ’ ਦਾ ਪੁਰਸਕਾਰ ਮਿਲਿਆ। ਟੂਰਨਾਮੈਂਟ ਵਿਚ ਰਾਜਸਥਾਨ ਦੇ 41 ਸਾਲਾ ਲੈੱਗ ਸਪਿਨਰ ਪ੍ਰਵੀਨ ਤਾਂਬੇ ਨੂੰ ਸਭ ਤੋਂ ਵੱਧ 12 ਵਿਕਟਾਂ ਲੈਣ ਲਈ ਗੋਲਡਨ ਵਿਕਟ ਦਾ ਇਨਾਮ ਮਿਲਿਆ, ਜਦਕਿ ਰਾਜਸਥਾਨ ਦੇ ਓਪਨਰ ਅਜਿੰਕਯ ਰਹਾਨੇ ਨੂੰ ਟੂਰਨਾਮੈਂਟ ਵਿਚ ਸਭ ਤੋਂ ਵੱਧ 288 ਦੌੜਾਂ ਬਣਾਉਣ ਲਈ ਗੋਲਡਨ ਬੈਟ ਦਾ ਇਨਾਮ ਮਿਲਿਆ। ‘ਮੈਨ ਆਫ ਦਿ ਮੈਚ’ ਪੁਰਸਕਾਰ ਪਾਉਣ ਤੋਂ ਬਾਅਦ ਹਰਭਜਨ ਨੇ ਕਿਹਾ ਕਿ ਇਕ ਸਾਲ ਵਿਚ ਦੋ ਟਰਾਫੀਆਂ ਜਿੱਤਣਾ ਨਿਸ਼ਚਿਤ ਹੀ ਇਕ ਵੱਡੀ ਉਪਲੱਬਧੀ ਹੈ। ਮੈਂ ਜਿਸ ਓਵਰ ਵਿਚ ਤਿੰਨ ਵਿਕਟਾਂ ਲਈਆਂ, ਉਹ ਸੰਭਾਵਿਤ ਪਿਛਲੇ ਤਿੰਨ ਮਹੀਨਿਆਂ ਵਿਚ ਮੇਰਾ ਸਰਵਸ੍ਰੇਸ਼ਠ ਓਵਰ ਸੀ।

Facebook Comment
Project by : XtremeStudioz