Close
Menu

ਹਰਮਨਪ੍ਰੀਤ ਕੌਰ ਨੂੰ ਮਹਿਲਾ ਵਿਸ਼ਵ ਟਵੰਟੀ-20 ਇਲੈਵਨ ਟੀਮ ਦੀ ਕਮਾਨ

-- 27 November,2018

ਮੋਗਾ, 27 ਨਵੰਬਰ
ਭਾਰਤੀ ਬੱਲੇਬਾਜ਼ ਅਰਜਨ ਐਵਾਰਡੀ ਹਰਮਨਪ੍ਰੀਤ ਕੌਰ ਨੂੰ ਆਈਸੀਸੀ ਮਹਿਲਾ ਵਿਸ਼ਵ ਟਵੰਟੀ -20 ਇਲੈਵਨ ਟੀਮ ਦੀ ਕਪਤਾਨ ਬਣੀ ਹੈ। ਇਸ ਟੀਮ ਵਿੱਚ ਸਮ੍ਰਿਤੀ ਮੰਧਾਨਾ ਅਤੇ ਲੈੱਗ ਸਪਿੰਨਰ ਪੂਨਮ ਯਾਦਵ ਵੀ ਸ਼ਾਮਲ ਹੈ। ਇਹ ਚੋਣ ਦੁਬਈ ਵਿੱਚ ਖੇਡ ਪ੍ਰਦਰਸ਼ਨ ਦੇ ਆਧਾਰ ’ਤੇ ਹੋਈ ਹੈ। ਇੰਗਲੈਂਡ ਦੀਆਂ ਤਿੰਨ, ਆਸਟ੍ਰੇਲੀਆ ਦੀਆਂ ਦੋ ਅਤੇ ਪਾਕਿਸਤਾਨ, ਨਿਊਜ਼ੀਲੈਂਡ ਤੇ ਵੈਸਟ ਇੰਡੀਜ਼ ਦੀ ਇੱਕ-ਇੱਕ ਕ੍ਰਿਕਟਰ ਨੂੰ ਆਈਸੀਸੀ ਮਹਿਲਾ ਵਿਸ਼ਵ ਟਵੰਟੀ -20 ਇਲੈਵਨ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹਰਮਨਪ੍ਰੀਤ ਕੌਰ ਦੇ ਪਿਤਾ ਹਰਮੰਦਰ ਸਿੰਘ ਭੁੱਲਰ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਦੀ ਇਸ ਪ੍ਰਾਪਤੀ ਕਾਰਨ ਮੋਗਾ ਵਾਸੀਆਂ ਦਾ ਸਿਰ ਫ਼ਖ਼ਰ ਨਾਲ ਉੱਚਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਵੈਸਟ ਇੰਡੀਜ਼ ਵਿੱਚ ਟਵੰਟੀ -20 ਵਿਸ਼ਵ ਕੱਪ ਖ਼ਤਮ ਹੋਣ ਮਗਰੋਂ ਪ੍ਰਦਰਸ਼ਨ ਦੇ ਆਧਾਰ ’ਤੇ 12 ਮੈਂਬਰੀਂ ਵਿਸ਼ਵ ਟੀਮ ਚੁਣੀ ਹੈ।

Facebook Comment
Project by : XtremeStudioz