Close
Menu

ਹਰਮਨਪ੍ਰੀਤ ਦੇ ਅਰਧ-ਸੈਂਕਡ਼ੇ ਦੀ ਬਦੌਲਤ ਭਾਰਤ ਦੀ ਸ਼੍ਰੀਲੰਕਾ ਖਿਲਾਫ ਵੱਡੀ ਜਿੱਤ

-- 25 September,2018

ਕਾਤੁਨਾਇਕੇ : ਕਪਤਾਨ ਹਰਮਨਪ੍ਰੀਤ ਕੌਰ ਦੇ ਧਮਾਕੇਦਾਰ ਅਰਧ-ਸੈਂਕੜੇ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਮੰਗਲਵਾਰ ਨੂੰ ਪੰਜਵੇਂ ਅਤੇ ਆਖਰੀ ਟੀ-20 ਮੈਚ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਮੇਜ਼ਬਾਨ ਸ਼੍ਰੀਲੰਕਾ ਨੂੰ 51 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 4-0 ਨਾਲ ਆਪਣੇ ਨਾਂ ਕਰ ਲਈ। ਹਰਮਨਪ੍ਰਤੀ ਨੇ 38 ਗੇਂਦਾਂ ‘ਤੇ 3 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ ਅਤੇ ਨੌਜਵਾਨ ਰੋਡ੍ਰਿਗਜ਼ (31 ਗੇਂਦਾਂ ‘ਤੇ 46 ਦੌੜਾਂ) ਦੇ ਨਾਲ ਤੀਜੇ ਵਿਕਟ ਲਈ 75 ਦੌੜਾਂ ਜੋੜ ਕੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਬਾਰਿਆ। ਇਹ ਸਾਂਝੇਦਾਰੀ ਟੁੱਟਣ ਤੋਂ ਬਾਅਦ ਹਾਲਾਂਕਿ ਭਾਰਤੀ ਪਾਰੀ ਬਿਖਰ ਗਈ ਅਤੇ ਪੂਰੀ ਟੀਮ 18.3 ਓਵਰਾਂ ਵਿਚ 156 ਦੌੜਾਂ ‘ਤੇ ਆਊਟ ਹੋ ਗਈ। ਸ਼ਸ਼ੀਕਲਾ ਸਿਰੀਵਰਧਨੇ ਅਤੇ ਇਨੋਸ਼ੀ ਪ੍ਰਿਅਦਰਸ਼ਨੀ ਨੇ 3-3 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਵਾਪਸੀ ਜਰੂਰ ਦਿਵਾਈ ਪਰ ਸ਼੍ਰੀਲੰਕਾਈ ਬੱਲੇਬਾਜ਼ਾਂ ਲਈ ਟੀਚਾ ਕਾਫੀ ਚੁਣੌਤੀਪੂਰਨ ਸੀ।ਭਾਰਤੀ ਗੇਂਦਬਾਜ਼ਾਂ ਨੇ ਸਖਤ ਗੇਂਦਬਾਜ਼ੀ ਕੀਤੀ ਅਤੇ ਸ਼੍ਰੀਲੰਕਾ ਦੀ ਪੂਰੀ ਟੀਮ 17.4 ਓਵਰਾਂ ਵਿਚ 105 ਦੌੜਾਂ ‘ਤੇ ਢੇਰ ਕਰ ਦਿੱਤਾ। ਸ਼੍ਰੀਲੰਕਾ ਦੇ ਵਲੋਂ ਅਨੁਸ਼ਕਾ ਸੰਜੀਵਨੀ ਨੇ ਸਭ ਤੋਂ ਵੱਧ 29 ਦੌੜਾਂ ਬਣਾਈਆਂ। ਲੈੱਗ ਸਪਿਨਰ ਪੂਨਮ ਯਾਦਵ ਭਾਰਤ ਦੀ ਸਭ ਤੋਂ ਸਫਲ ਗੇਂਦਬਾਜ਼ੀ ਰਹੀ। ਉਸ ਨੇ 18 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਆਫ ਸਪਿਨਰ ਦੀਪਤੀ ਸ਼ਰਮਾ (18 ਦੌੜਾਂ ‘ਤੇ 2 ਵਿਕਟਾਂ) ਅਤੇ ਖੱਬੇ ਹੱਥ ਦੀ ਸਪਿਨਰ ਰਾਧਾ ਯਾਦਵ (14 ਦੌੜਾਂ ‘ਤੇ 2 ਵਿਕਟਾਂ) ਨੇ ਉਸ ਦਾ ਚੰਗਾ ਸਾਥ ਦਿੱਤਾ। ਭਾਰਤ ਇਸ ਤਰ੍ਹਾਂ ਨਾਲ ਸ਼੍ਰੀਲੰਕਾ ਤੋਂ ਸਾਰੇ ਮੈਚ ਜਿੱਤਣ ‘ਚ ਸਫਲ ਰਿਹਾ। ਇਕ ਮੈਚ ਮੀਂਹ ਦੀ ਭੇਂਟ ਚੜ੍ਹ ਗਿਆ ਸੀ। ਭਾਰਤ ਨੇ ਇਸ ਤੋਂ ਪਹਿਲਾਂ ਵਨ ਡੇ ਸੀਰੀਜ਼ ਵਿਚ 2-1 ਨਾਲ ਜਿੱਤ ਦਰਜ ਕੀਤੀ ਸੀ।

Facebook Comment
Project by : XtremeStudioz