Close
Menu

ਹਰਸ਼ਦੀਪ ਸਿੰਘ ਦੀ ਏਸ਼ਿਆਈ ਜੂਡੋ ਚੈਂਪੀਅਨਸ਼ਿਪ ਲਈ ਚੋਣ

-- 25 April,2018

ਬਠਿੰਡਾ, 25 ਅਪਰੈਲ

ਏਸ਼ਿਆਈ ਜੂਡੋ ਚੈਂਪੀਅਨਸ਼ਿਪ ਵਿੱਚ ਬਠਿੰਡਾ ਦਾ ਖਿਡਾਰੀ ਹਰਸ਼ਦੀਪ ਸਿੰਘ ਬਰਾੜ 81 ਕਿਲੋ ਵਜ਼ਨ ਵਰਗ ਵਿੱਚ ਭਾਰਤ ਵੱਲੋਂ ਚੁਣੌਤੀ ਪੇਸ਼ ਕਰੇਗਾ। ਇਹ ਟੂਰਨਾਮੈਂਟ ਲਿਬਨਾਨ ਵਿੱਚ ਹੋ ਰਿਹਾ ਹੈ। ਜਲੰਧਰ ਵਿੱਚ ਹੋਏ ਟ੍ਰਾਇਲ ਦੌਰਾਨ ਹਰਸ਼ਦੀਪ ਸਿੰਘ ਨੂੰ ਚੁਣਿਆ ਗਿਆ। ਕਿਸਾਨ ਪਰਿਵਾਰ ਨਾਲ ਸਬੰਧਿਤ ਹਰਸ਼ਦੀਪ ਸਿੰਘ ਇੱਥੋਂ ਦੇ ਰਾਜਿੰਦਰਾ ਕਾਲਜ ਵਿੱਚ ਬੀਏ ਭਾਗ-ਦੂਜਾ ਦਾ ਵਿਦਿਆਰਥੀ ਹੈ। ਹਰਸ਼ਦੀਪ ਇਸ ਤੋਂ ਪਹਿਲਾਂ ਨਵੰਬਰ 2017 ਦੌਰਾਨ ਵਿਸ਼ਵ ਯੂਨੀਵਰਸਿਟੀ ਮੁਕਾਬਿਲਆਂ ਵਿੱਚ ਵੀ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕਾ ਹੈ। ਥਾਈਲੈਂਡ (2015) ਵਿੱਚ ਹੋਈ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ ਦੌਰਾਨ ਹਰਸ਼ਦੀਪ (73 ਕਿਲੋ) ਪੰਜਵੇਂ ਸਥਾਨ ’ਤੇ ਰਿਹਾ ਸੀ। ਏਸ਼ਿਆਈ ਕੈਡਿਟ ਚੈਂਪੀਅਨਸ਼ਿਪ (2014) ਵਿੱਚ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਹਰਸ਼ਦੀਪ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਗੁਜਰਾਤ ਦੇ ਨਦਿਆਦ ਵਿੱਚ ਚੱਲ ਰਹੇ ਕੈਂਪ ’ਚ ਅਭਿਆਸ ਕਰੇਗਾ।

Facebook Comment
Project by : XtremeStudioz