Close
Menu

ਹਰਸਿਮਰਤ ਬਾਦਲ ਵਲੋਂ ਪੀ.ਏ.ਯੂ. ਲਈ ਫੂਡ ਪ੍ਰੋਸੈਸਿੰਗ ਤੇ ਬਿਜਨਸ ਇੰਕੂਬੇਸ਼ਨ ਸੈਂਟਰ ਮਨਜ਼ੂਰ

-- 10 December,2014

* ਕਿਸਾਨਾਂ ਤੇ ਨੌਜਵਾਨਾਂ ਨੂੰ ਸਿਖਲਾਈ ਦੇਣ ਵਿਚ ਮਿਲੇਗੀ ਵੱਡੀ ਮਦਦ
* ਪੀ.ਏ.ਯੂ. ਤੇ ਆਈ.ਆਈ.ਸੀ.ਪੀ.ਟੀ ਦਰਮਿਆਨ ਸਮਝੌਤਾ ਸਹੀਬੰਦ
ਚੰਡੀਗੜ੍ਹ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਖੇਤਰੀ ਖੋਜ ਸਟੇਸ਼ਨ ਲਈ ਫੂਡ ਪ੍ਰੋਸੈਸਿੰਗ ਕਮ ਬਿਜਨਸ ਇੰਕੂਬੇਸ਼ਨ ਸੈਂਟਰ ਸਥਾਪਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪੰਜਾਬ ਵਿਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਸੈਂਟਰ ਹੋਵੇਗਾ ਜਿਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਇੰਡੀਅਨ ਇੰਸਟੀਚਿਊਟ ਆਫ ਕਰਾਪ ਪ੍ਰੋਸੈਸਿੰਗ ਟੈਕਨਾਲੌਜੀ , ਥੰਜਾਵੁਰ ਤਾਮਿਲਨਾਡੂ ਵਿਚਕਾਰ ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਦੀ ਮੌਜੂਦਗੀ ਵਿਚ ਸਮਝੌਤਾ ਸਹੀਬੰਦ ਹੋ ਗਿਆ ਹੈ। ਇਹ  ਸੈਂਟਰ ਖੇਤੀਬਾੜੀ ਯੂਨੀਵਰਸਿਟੀ ਤੇ ਆਈ.ਆਈ.ਸੀ.ਪੀ.ਟੀ ਦਾ ਸਾਂਝਾ ਉੱਦਮ ਹੋਵੇਗਾ ਜੋ ਕਿ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਨਵੀਨਤਮ ਤਕਨੀਕਾਂ ਤੇ ਨੌਜਵਾਨਾਂ ਨੂੰ ਸਿਖਲਾਈ ਮੁਹੱਈਆ ਕਰਵਾਏਗਾ।
ਇਸ ਸੈਂਟਰ ਸਬੰਧੀ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ 6 ਮਹੀਨੇ ਦੇ ਅੰਦਰ-ਅੰਦਰ ਸ਼ੁਰੂ ਹੋ ਜਾਵੇਗਾ ਜੋ ਕਿ ਕਿਸਾਨਾਂ ਨੂੰ ਫਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਖੇਤਰ ਵਿਚ ਤਕਨੀਕੀ ਸਹਾਇਤਾ ਮੁਹੱਈਆ ਕਰਵਾਏਗਾ ਜਿਸ ਨਾਲ ਕਿਸਾਨਾਂ ਦੀ ਵਿੱਤੀ ਸਥਿਤੀ ਵਿਚ ਜ਼ਿਕਰਯੋਗ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵਲੋਂ ਪੰਜਾਬ ਦੇ ਵੱਖ-ਵੱਖ ਭਾਗਾਂ ਵਿਚ ਮਿੰਨੀ ਫੂਡ ਪਾਰਕ ਸਥਾਪਿਤ ਕਰਨ ਦੀ ਯੋਜਨਾ ਹੈ ਤਾਂ ਜੋ ਕਿਸਾਨ ਫੂਡ ਪ੍ਰੋਸੈਸਿੰਗ ਰਾਹੀਂ ਅੰਤਰਰਾਸ਼ਟਰੀ ਮੰਡੀ ਵਿਚ ਮੁਕਾਬਲਾ ਕਰ ਸਕਣ। ਇਹ ਪਾਰਕ 20 ਤੋਂ 25 ਏਕੜ ਵਿਚ ਫੈਲੇ ਹੋਣਗੇ। ਇਸ ਤੋਂ ਇਲਾਵਾ ਮੁੱਢਲੇ ਪੋਸੈਸਿੰਗ ਸੈਂਟਰ ਸਥਾਪਿਤ ਕਰਨਾ ਵੀ ਮੰਤਰਾਲੇ ਦੇ ਏਜੰਡੇ ‘ਤੇ ਪ੍ਰਮੁੱਖਤਾ ਨਾਲ ਸ਼ਾਮਿਲ ਹੈ।
ਉਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਕੇਂਦਰੀ ਮੰਤਰਾਲੇ ਵਲੋਂ ਚਲਾਈਆਂ ਜਾ Ðਰਹੀਆਂ ਯੋਜਨਾਵਾਂ ਦਾ ਲਾਭ ਉਠਾਉਣ ਤਾਂ ਜੋ ਰਵਾਇਤੀ ਫਸਲੀ ਚੱਕਰ ਨੂੰ ਛੱਡਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵਲੋਂ ਫਰੀਜ਼ਰ ਦੀ ਸਹੂਲਤ ਲਈ ਮੀਟ ਦੁਕਾਨਦਾਰਾਂ ਨੂੰ 5 ਲੱਖ ਰੁਪੈ ਤੱਕ ਦੀ ਗ੍ਰਾਂਟ ਵੀ ਦਿੱਤੀ ਜਾ ਰਹੀ ਹੈ।
ਸੈਂਟਰ ਸਥਾਪਨਾ ਸਬੰਧੀ ਸਮਝੌਤੇ ‘ਤੇ ਸ੍ਰੀਮਤੀ ਬਾਦਲ ਦੀ ਹਾਜ਼ਰੀ ਵਿਚ ਖੇਤੀਬਾੜੀ ਯੂਨੀਵਰਸਿਟੀ ਦੀ ਤਰਫੋਂ ਉਪ ਕੁਲਪਤੀ ਬੀ.ਐਸ. ਢਿੱਲੋਂ ਤੇ  ਆਈ.ਆਈ.ਸੀ.ਪੀ.ਟੀ ਦੀ ਤਰਫੋਂ ਡਾਇਰੈਕਟਰ ਡਾ. ਕੇ. ਸਿੰਗਾਰਵਾਦੀਵੇਲ ਨੇ ਦਸਤਖਤ ਕੀਤੇ।

Facebook Comment
Project by : XtremeStudioz