Close
Menu

ਹਰਸਿਮਰਤ ਵਰਗੀ ਝੂਠੀ ਕੋਲ ਰਾਹੁਲ ਗਾਂਧੀ ਨੂੰ ਸਵਾਲ ਕਰਨ ਦਾ ਨਹੀਂ ਅਧਿਕਾਰ: ਬਾਜਵਾ

-- 19 May,2015

ਬਾਜਵਾ ਨੇ ਹਰਸਿਮਰਤ ਦੇ ਅਧਿਕਾਰ ‘ਤੇ ਕੀਤੇ ਸਵਾਲ

ਕੱਲ• ਰਾਸ਼ਟਰਪਤੀ ਪ੍ਰਣਵ ਮੁਖਰਜੀ ਨੂੰ ਮਿਲੇਗੀ ਪੰਜਾਬ ਕਾਂਗਰਸ

ਚੰਡੀਗੜ•, 19 ਮਈ:   ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਗਈ ਟਿੱਪਣੀ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਹੈ ਕਿ ਉਨ•ਾਂ ਵਰਗੀ ਝੂਠੀ ਔਰਤ ਕੋਲ ਰਾਹੁਲ ਗਾਂਧੀ ਵਰਗੇ ਸਾਫ ਚਰਿੱਤਰ ਵਾਲੇ ਵਿਅਕਤੀ ‘ਤੇ ਸਵਾਲ ਕਰਨ ਦਾ ਨੈਤਿਕ ਅਧਿਕਾਰ ਨਹੀਂ ਹੈ। ਇਸ ਲੜੀ ਹੇਠ ਰਾਹੁਲ ਤੇ ਉਨ•ਾਂ ਦੀਆਂ ਪਿਛਲੀਆਂ ਚਾਰ ਪੀੜ•ੀਆਂ ਵੱਲੋਂ ਦੇਸ਼ ਦੀ ਕੀਤੀ ਨਿਸੁਆਰਥ ਸੇਵਾ ਲਈ ਕੋਈ ਉਨ•ਾਂ ‘ਤੇ ਉਂਗਲੀ ਵੀ ਨਹੀਂ ਚੁੱਕ ਸਕਦਾ। ਇਸਦੇ ਉਲਟ ਬਾਦਲ ਪਰਿਵਾਰ ਨੇ ਆਪਣੇ ਬਿਜਨੇਸ ਹਿੱਤਾਂ ਨੂੰ ਪ੍ਰਮੋਟ ਕਰਨ ਲਈ ਸਰਕਾਰੀ ਤਾਕਤ ਦਾ ਇਸਤੇਮਾਲ ਲਈ ਹਰੇਕ ਮੌਕੇ ਨੂੰ ਵਰਤਿਆ ਹੈ, ਖਾਸ ਕਰਕੇ 2007 ਤੋਂ, ਜਿਨ•ਾਂ ਨੂੰ ਅੱਜ ਦੇਸ਼ ਦੇ ਸੱਭ ਤੋਂ ਜ਼ਿਆਦਾ ਭ੍ਰਿਸ਼ਟ ਪਰਿਵਾਰ ਦਾ ਦਰਜਾ ਹਾਸਿਲ ਹੋ ਚੁੱਕਾ ਹੈ।

ਉਨ•ਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਤੇ ਉਨ•ਾਂ ਦਾ ਪਰਿਵਾਰ ਇੰਨੀ ਦੋਲਤ ਕਮਾ ਚੁੱਕੇ ਹਨ ਅਤੇ ਇਨ•ਾਂ ਦੀਆਂ ਇੰਨੀਆਂ ਕੰਪਨੀਆਂ ਹਨ ਕਿ ਇਹ ਓਰਬਿਟ ਏਵਿਏਸ਼ਨ ਨੂੰ ਵੀ ਭੁੱਲ ਗਈ, ਜਿਸਦੇ ਸਟਾਫ ਨੇ ਇਕ ਨੌਜਵਾਨ ਦਲਿਤ ਲੜਕੀ ਨੂੰ ਚਲਦੀ ਬੱਸ ‘ਚੋਂ ਧਕੇਲ ਦਿੱਤਾ ਸੀ। ਕੋਈ ਵੀ ਇਨ•ਾਂ ਦੀ ਭੁੱਲਣ ਦੀ ਬਿਮਾਰੀ ਦਾ ਅੰਦਾਜ਼ਾ ਲਗਾ ਸਕਦਾ ਹੈ। ਇਥੋਂ ਤੱਕ ਨਹੀਂ, ਪਾਰਲੀਮੇਂਟ ਦੇ ਵਿਹੜੇ ‘ਚ ਮੀਡੀਆ ਵੱਲੋਂ ਲੜਕੀ ਨਾਲ ਛੇੜਛਾੜ ਤੇ ਹੱਤਿਆ ਬਾਰੇ ਸਵਾਲ ਪੁੱਛੇ ਜਾਣ ‘ਤੇ ਇਨ•ਾਂ ਨੇ ਕੋਰਾ ਝੂਠ ਬੋਲ ਦਿੱਤਾ। ਇਨ•ਾਂ ਨੇ ਇਸ ਪਵਿੱਤਰ ਸੰਸਥਾ ਨੂੰ ਦਾਗ ਲਗਾਇਆ। ਅਜਿਹੇ ‘ਚ ਇਨ•ਾਂ ਕੋਲ ਮੰਤਰੀ ਬਣੇ ਰਹਿਣ ਜਾਂ ਰਾਹੁਲ ਖਿਲਾਫ ਟਿੱਪਣੀ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।

ਬਾਜਵਾ ਨੇ ਕਿਹਾ ਕਿ ਸੰਭਾਵਿਤ ਤੌਰ ‘ਤੇ ਪੰਜਾਬ ‘ਚ ਪਹਿਲੀ ਵਾਰ ਵਾਪਰੀ ਅਜਿਹੀ ਦਰਦਨਾਕ ਘਟਨਾ ਦੀ ਖ਼ਬਰ ਮਿੰਟਾਂ ‘ਚ ਹਰਸਿਮਰਤ ਕੋਲ ਪਹੁੰਚ ਗਈ ਹੋਣੀ, ਜਿਸਦੇ ਮਾਲਿਕ ਇਨ•ਾਂ ਦੇ ਪਤੀ ਤੇ ਪੰਜਾਬ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਨ। ਇਸ ਤੋਂ ਇਲਾਵਾ, ਹਰਸਿਮਰਤ ਖੁਦ 2014 ਤੱਕ ਇਸ ਕੰਪਨੀ ਦੀ ਹਿੱਸੇਦਾਰ ਸਨ।

ਪਰ ਸੱਚਾਈ ਲੋਕਾਂ ਦੇ ਸਾਹਮਣੇ ਆ ਗਈ ਹੈ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅਰਸ਼ਦੀਪ ਛੇੜਛਾੜ ਤੇ ਹੱਤਿਆ ਮਾਮਲੇ ‘ਚ ਹਰਸਿਮਰਤ ਤੇ ਉਨ•ਾਂ ਦੇ ਪਤੀ ਨੂੰ ਨੋਟਿਸ ਜਾਰੀ ਕੀਤੇ ਹਨ।

ਉਨ•ਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਰਸ਼ਦੀਪ ਨਾਲ ਛੇੜਛਾੜ ਤੇ ਉਸਦੀ ਹੱਤਿਆ ਦੀ ਖ਼ਬਰ ਹਰਸਿਮਰਤ ਕੋਲ ਉਸੇ ਸ਼ਾਮ ਪਹੁੰਚ ਗਈ ਹੋਣੀ, ਕਿਉਂਕਿ ਇਹ ਕੰਪਨੀ ਉਨ•ਾਂ ਦੇ ਪਤੀ ਦੀ ਹੀ ਹੈ, ਪਰ ਫਿਰ ਵੀ ਉਨ•ਾਂ ਨੇ ਅਗਲੇ ਦਿਨ ਵੀ ਇਸ ਬਾਰੇ ਅਗਿਆਨਤਾ ਜਾਹਿਰ ਕੀਤੀ। ਇਕ ਕੇਂਦਰੀ ਮੰਤਰੀ ਵੱਲੋਂ ਅਜਿਹਾ ਵਤੀਰਾ ਨਿੰਦਣਯੋਗ ਹੈ ਤੇ ਸਵਾਲਯੋਗ ਹੈ। ਇਨ•ਾਂ ਕੋਲ ਕੰਪਨੀ ਦੀ ਮਲਕਿਅਤ ਸਵੀਕਾਰ ਕਰਨ ਦੀ ਨੈਤਿਕ ਹਿੰਮਤ ਨਹੀਂ ਸੀ। ਸ਼ਾਇਦ ਹੁਣ ਅਦਾਲਤ ਦੀ ਕਾਰਵਾਈ ਇਨ•ਾਂ ਦੀ ਯਾਦਾਸ਼ਤ ਵਾਪਿਸ ਲਿਆ ਸਕੇ।

ਬਾਜਵਾ ਨੇ ਖੁਲਾਸਾ ਕੀਤਾ ਕਿ ਪੰਜਾਬ ਕਾਂਗਰਸ ਦਾ ਇਕ ਉੱਚ ਪੱਧਰੀ ਵਫਦ ਕੱਲ• ਸ਼ਾਮ ਰਾਸ਼ਟਰਪ੍ਰਤੀ ਪ੍ਰਣਵ ਮੁਖਰਜੀ ਨੂੰ ਮਿਲ ਕੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੀ ਬਰਖਾਸਤਗੀ ਦੀ ਮੰਗ ਕਰੇਗਾ, ਜਿਹੜੀ ਸਰਕਾਰ ਸ਼ਾਸਨ ਸੰਭਾਲਣ ਦਾ ਅਧਿਕਾਰ ਖੋਹ ਚੁੱਕੀ ਹੈ ਤੇ ਸੂਬੇ ਦਾ ਪ੍ਰਸ਼ਾਸਨ ਮਾਫੀਆ ਚਲਾ ਰਹੇ ਹਨ। ਇਥੇ ਟਰਾਂਸਪੋਰਟ, ਰੇਤ, ਸ਼ਰਾਬ ਵਰਗੇ ਮਾਫੀਆਵਾਂ ਦਾ ਬੋਲਬਾਲਾ ਹੈ। ਪੰਜਾਬ ਜੰਗਲਰਾਜ ‘ਚ ਤਬਦੀਲ ਹੋ ਚੁੱਕਾ ਹੈ ਤੇ ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ ਅਤੇ ਔਰਤਾਂ ਜ਼ਿਆਦਾ ਸ਼ਿਕਾਰ ਬਣ ਰਹੀਆਂ ਹਨ। ਇਸ ਤੋਂ ਇਲਾਵਾ, ਸੂਬਾ ਦੀਵਾਲੀਆ ਬਣ ਚੁੱਕਾ ਹੈ ਅਤੇ ਇਥੇ ਵਿੱਤੀ ਏਮਰਜੇਂਸੀ ਲਗਾਈ ਜਾਣੀ ਚਾਹੀਦੀ ਹੈ।

Facebook Comment
Project by : XtremeStudioz