Close
Menu

ਹਰ ਕੰਮ ਤੋਂ ਪਹਿਲਾਂ ਬੱਚਿਆਂ ਨੂੰ ਪਹਿਲ ਦਿੰਦੀ ਹੈ : ਸ਼੍ਰੀਦੇਵੀ

-- 03 February,2017
ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ”ਜੀਵਨ ‘ਚ ਮੇਰੇ ਬੱਚੇ ਮੇਰੀ ਤਰਜੀਹ ਹੈ ਅਤੇ ਮੈਂ ਹਰ ਕੰਮ ਉਨ੍ਹਾਂ ਨੂੰ ਧਿਆਨ ‘ਚ ਰੱਖ ਕੇ ਕਰਦੀ ਹਾਂ। ਮੇਰੇ ਲਈ ਮੇਰੇ ਬੱਚਿਆਂ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ।”
ਜ਼ਿਕਰਯੋਗ ਹੈ ਕਿ, ਸ਼੍ਰੀਦੇਵੀ ਨੇ ਇਕ ਇੰਟਰਵਿਊ ‘ਚ ਦੱਸਿਆ, ”ਆਪਣੇ ਬੱਚਿਆਂ ਤੋਂ ਵਧ ਕੇ ਹੋਰ ਕੁਝ ਨਹੀਂ ਹੁੰਦਾ। ਜੇਕਰ ਤੁਸੀਂ ਕੰਮ ਕਰ ਰਹੇ ਹੋ ਜਾਂ ਸਖਤ ਮਿਹਨਤ ਕਰ ਰਹੇ ਹੋ। ਇਹ ਸਭ ਤੁਸੀਂ ਆਪਣੇ ਬੱਚਿਆਂ ਲਈ ਹੀ ਕਰਦੇ ਹੋ। ਤਾਂ ਮੈਂ ਵੀ ਸੋਚਿਆ ਕਿ ਮੈਨੂੰ ਵੀ ਆਪਣੇ ਬੱਚਿਆਂ ਦੀ ਤਰਹੀਜ ਨੂੰ ਸਭ ਤੋਂ ਉਪਰ ਰੱਖਣਾ ਚਾਹੀਦਾ ਹੈ ਅਤੇ ਮੈਂ ਹੁਣ ਇਸ ਤਰ੍ਹਾਂ ਹੀ ਕਰਦੀ ਹਾਂ।” ਅੱਗੇ ਸ਼੍ਰੀਦੇਵੀ ਨੇ ਹੋਰ ਵੀ ਕਿਹਾ, ”ਮੈਂ ਜੋ ਕੁਝ ਵੀ ਕਰਦੀ ਹਾਂ ਬੱਚਿਆਂ ਦਾ ਖਿਆਲ ਰੱਖ ਕੇ ਹੀ ਕਰਦੀ ਹਾਂ। ਬੱਚਿਆਂ ਨੂੰ ਛੁੱਟੀਆਂ ਹੋਣ ‘ਤੇ ਮੈਂ ਸ਼ੂਟਿੰਗ ‘ਤੇ ਨਹੀਂ ਜਾਂਦੀ। ਮੇਰੇ ਜੀਵਨ ‘ਚ ਮੇਰੇ ਬੱਚੇ ਮੇਰੀ ਤਰਜੀਹ ਹਨ।”
Facebook Comment
Project by : XtremeStudioz