Close
Menu

ਹਰ ਦਹਾਕਾ ਆਪਣੇ ਨਾਲ ਕੁੱਝ ਨਵਾਂ ਲੈ ਕੇ ਆਉਂਦੈ : ਅਮਿਤਾਭ

-- 20 January,2017

ਮੁੰਬਈ—ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਈ ਪਸੰਦੀਦਾ ਦਹਾਕਾ ਨਹੀਂ ਹੈ ਅਤੇ ਹਰ ਦਹਾਕਾ ਆਪਣੇ ਨਾਲ ਨਵਾਂ ਬਦਲਾਅ ਲੈ ਕੇ ਆਉਂਦਾ ਹੈ। ਅਮਿਤਾਭ ਬੱਚਨ ਨੂੰ ਫਿਲਮ ਇੰਡਸਟਰੀ ਵਿਚ ਆਏ ਹੋਏ ਸਾਢੇ ਚਾਰ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਮਿਤਾਭ ਦਾ ਕਹਿਣਾ ਹੈ ਕਿ ਉਹ ਇਹ ਨਹੀਂ ਸੋਚਦੇ ਕਿ ਪਹਿਲਾਂ ਦਾ ਦੌਰ ਮੌਜੂਦਾ ਦੌਰ ਤੋਂ ਵੱਧ ਚੰਗਾ ਸੀ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹਰ ਦਹਾਕਾ ਆਪਣੇ ਨਾਲ ਕੁੱਝ ਨਵਾਂ ਲੈ ਕੇ ਆਉਂਦਾ ਹੈ। ਹਰ ਦਹਾਕੇ ਵਿਚ ਸਾਡੀ ਜਾਣ-ਪਛਾਣ ਕੁੱਝ ਨਵੀਆਂ ਯਾਦਾਂ ਅਤੇ ਕਲਾਕਾਰਾਂ ਨਾਲ ਹੋਈ ਹੈ। ਇਸ ਲਈ ਇਹ ਕਹਿਣਾ ਕਿ ਮੌਜੂਦਾ ਦਹਾਕੇ ਦੀ ਤੁਲਨਾ ਵਿਚ ਇਸ ਤੋਂ ਪਹਿਲਾਂ ਦਾ ਦਹਾਕਾ ਵੱਧ ਚੰਗਾ ਸੀ, ਬੇਇਨਸਾਫੀ ਹੋਵੇਗੀ।

Facebook Comment
Project by : XtremeStudioz