Close
Menu

ਹਵਾਈ ਅੱਡੇ ਦੇ ਨਾਂ ਬਾਰੇ ਪੰਜਾਬ ਨਾਲ ਸਹਿਮਤ ਨਹੀਂ ਹਾਂ : ਖੱਟਰ

-- 10 September,2015

ਚੰਡੀਗੜ੍ਹ, ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਨਾਂ ਬਾਰੇ ਪੰਜਾਬ ਤੇ ਹਰਿਆਣਾ ਵਿਚਾਲੇ ਵੀ ਰੇੜਕਾ ਜਾਰੀ ਹੈ ਤੇ ਇਸ ਸਬੰਧ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਹਵਾਈ ਅੱਡੇ ਵਿੱਚ ਹਰਿਆਣਾ ਵੀ ਭਾਈਵਾਲ ਹੈ ਤੇ ਇਸ ਦਾ ਨਾਂ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਨਹੀਂ ਹੋਣਾ ਚਾਹੀਦਾ ।
ਅੱਜ ਆਪਣੇ ਨਿਵਾਸ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਕਿਹਾ ਕਿ ਉਨ੍ਹਾਂ ਜਦੋਂ ਵੀ ਨਾਂ ਬਾਰੇ ਮਾਮਲਾ ਆਵੇਗਾ ਤਾਂ ਹਰਿਆਣਾ ਸਰਕਾਰ ਆਪਣਾ ਪੱਖ ਪੇਸ਼ ਕਰੇਗੀ ਪਰ ਇਸ ਮੁੱਦੇ ’ਤੇ ਪੰਜਾਬ ਸਰਕਾਰ ਨਾਲ ਸਹਿਮਤ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰੰਦਰ ਮੋਦੀ ਨਾਲ ਪਾਣੀਆਂ ਦਾ ਮੁੱਦਾ ਉਠਾਉਣ ਬਾਰੇ ਉਨ੍ਹਾਂ ਕਿਹਾ ਕਿ ਉਹ ਸਾਰਾ ਮਾਮਲਾ ਪਾਰਟੀ ਹਾਈਕਮਾਂਡ ਕੋਲ ਉਠਾ ਚੁੱਕੇ ਹਨ ਤੇ ਵਾਰ ਵਾਰ ਮਾਮਲੇ ਉਠਾਉਣ ਦੀ ਲੋੜ ਨਹੀਂ ਕਿਉਂਕਿ ਪ੍ਰਧਾਨ ਮੰਤਰੀ ਸਮੇਤ ਸਭ ਨੂੰ ਸੂਬੇ ਦੇ ਮਾਮਲੇ ਯਾਦ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਰਿਆਣਾ ਨੂੰ ਆਪਣਾ ਦੂਜਾ ਘਰ ਸਮਝਦੇ ਹਨ ਤੇ ਇਸੇ ਕਰਕੇ ਸਵਾ ਸਾਲ ਦੇ ਕਾਰਜਕਾਲ ਵਿੱਚ ੳੁਨ੍ਹਾਂ ਦੀ ਪੰਜਵੀਂ ਵਾਰ ਹਰਿਆਣਾ ਆਉਣ ਦੀ ਤਿਆਰੀ ਹੈ। ਹੁਣ ਉਹ 18 ਸਤੰਬਰ ਨੂੰ ਸੋਨੀਪਤ ਸ਼ਹਿਰ ਆਉਣਗੇ ਤੇ ਕੁਝ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ।

Facebook Comment
Project by : XtremeStudioz