Close
Menu

ਹਵਾਈ ਜਹਾਜ਼ਾਂ ‘ਚ ਤਰਲ ਪਦਾਰਥ ਲਿਜਾਣ ‘ਤੇ ਲੱਗੀ ਪਾਬੰਦੀ ਖ਼ਤਮ ਹੋਵੇਗੀ

-- 27 September,2013

304580__haaiਸਰੀ, 27 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਅਮਰੀਕਾ ਵਿਚ ਸਤੰਬਰ 2011 ਦੌਰਾਨ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਸੰਸਾਰ ਦੇ ਹਵਾਈ ਅੱ ਡਿਆਂ ‘ਤੇ ਸੁਰੱ ਖਿਆ ਨੂੰ ਲੈ ਕੇ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਹਵਾਈ ਸਫ਼ਰ ਕਰਨ ਲੱ ਗਿਆਂ ਕੋਈ ਤਰਲ ਪਦਾਰਥ ਨਾਲ ਲਿਜਾਣ ‘ਤੇ ਲੱਗੀ ਪਾਬੰਦੀ ਵੀ ਸ਼ਾਮਿਲ ਸੀ | ਪਰ ਹੁਣ ਕੈਨੇਡਾ, ਅਮਰੀਕਾ, ਯੂਰਪ ਅਤੇ ਆਸਟ੍ਰੇਲੀਆ ਦਰਮਿਆਨ ਸਫ਼ਰ ਕਰਨ ਵਾਲੇ ਯਾਤਰੀ ਜਲਦ ਹੀ ਦੁਬਾਰਾ ਪਾਣੀ ਜਾਂ ਹੋਰ ਤਰਲ ਪਦਾਰਥਾਂ ਵਾਲੀਆਂ ਵੱਡੀਆਂ ਬੋਤਲਾਂ ਆਪਣੇ ਨਾਲ ਹਵਾਈ ਜਹਾਜ਼ ‘ਚ ਲਿਜਾ ਸਕਣਗੇ | ਅਜਿਹਾ ਨਵੇਂ ਈਜਾਦ ਕੀਤੇ ਗਏ ਇਕ ਸੁਰੱ ਖਿਆ ਢਾਂਚੇ ਕਾਰਨ ਸੰਭਵ ਹੋਣ ਜਾ ਰਿਹਾ ਹੈ, ਜੋ ਕਿ 31 ਜਨਵਰੀ, 2014 ਤੋਂ ਉਪਰੋਕਤ ਮੁਲਕਾਂ ਦੇ ਹਵਾਈ ਅੱ ਡਿਆਂ ‘ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ | ਇਨ੍ਹਾਂ ਮੁਲਕਾਂ ਨੇ ਬੀਤੇ ਮਹੀਨੇ ਇਸ ਸਬੰਧੀ ਰਸਮੀ ਸਹਿਮਤੀ ਸੰਯੁਕਤ ਰਾਸ਼ਟਰ ਦੀ ਏਜੰਸੀ ‘ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ’ ਨੂੰ ਸੌਾਪ ਦਿੱਤੀ ਹੈ | 31 ਜਨਵਰੀ, 2014 ਤੋਂ ਪਹਿਲਾਂ-ਪਹਿਲਾਂ ਜਨਤਕ ਕੀਤਾ ਜਾਵੇਗਾ ਕਿ ਯਾਤਰੀ ਕਿੰਨੀ ਮਿਕਦਾਰ ‘ਚ ਤਰਲ ਪਦਾਰਥ ਨਾਲ ਲਿਜਾ ਸਕਣਗੇ | ਕੈਨੇਡਾ ਦੀ ਆਵਾਜਾਈ ਮੰਤਰੀ ਲੀਸਾ ਰਾਇਤ ਨੇ ਕਿਹਾ ਕਿ ਇਹ ਪਾਬੰਦੀਆਂ ਥੋੜ੍ਹੇ ਸਮੇਂ ਲਈ ਯਾਤਰੀਆਂ ਦੀ ਸੁਰੱ ਖਿਆ ਨੂੰ ਧਿਆਨ ਵਿਚ ਰੱਖਦਿਆਂ ਲਗਾਈਆਂ ਗਈਆਂ ਸਨ ਪਰ ਹੁਣ ਨਵੀਂ ਤਕਨੀਕ ਰਾਹੀਂ ਤਰਲ ਪਦਾਰਥਾਂ ਦੀ ਜਾਂਚ ਕਰਨਾ ਸੁਖਾਲਾ ਹੋ ਗਿਆ ਹੈ, ਜਿਸ ਕਾਰਨ ਇਨ੍ਹਾਂ ਪਾਬੰਦੀਆਂ ਨੂੰ ਜਾਰੀ ਰੱਖਣ ਦੀ ਕੋਈ ਤੁਕ ਨਹੀਂ ਬਣਦੀ |

Facebook Comment
Project by : XtremeStudioz